ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਲੋਕ ਬਾਹਰ ਦਾ ਖਾਣਾ ਖਾਣ ਦੇ ਜ਼ਿਆਦਾ ਸ਼ੌਕਿਨ ਹਨ। ਇਸ ਦੌਰਾਨ ਜੇਕਰ ਕਿਸੇ ਥਾਂ 'ਤੇ ਪਾਰਟੀ ਕਰਨੀ ਹੁੰਦੀ ਹੈ ਤਾਂ ਲੋਕ KFC ਦਾ ਨਾਮ ਸਭ ਤੋਂ ਪਹਿਲਾਂ ਲੈਂਦੇ ਹਨ। KFC ਵਿਚ ਖਾਣ ਦੀਆਂ ਚੀਜ਼ਾਂ ਸਭ ਤੋਂ ਵੱਧ ਮਿਲਦੀਆਂ ਹਨ, ਜਿਸ ਕਰਕੇ ਲੋਕ ਇਸ ਨੂੰ ਜ਼ਿਆਦਾ ਪੰਸਦ ਕਰਦੇ ਹਨ। KFC ਵਿਚ ਬਣਨ ਵਾਲੀਆਂ ਖਾਣ ਵਾਲਿਆਂ ਚੀਜ਼ਾਂ 'ਤੇ ਸਵਾਲ ਉਸ ਸਮੇਂ ਖ਼ੜ੍ਹੇ ਹੋਣੇ ਸ਼ੁਰੂ ਹੋ ਗਏ, ਜਦੋਂ KFC ਦੇ ਖਾਣਾ ਬਣਾਉਣ ਵਾਲੇ ਰਸੋਈ ਘਰ ਵਿੱਚ ਚੂਹਿਆਂ ਦੀ ਘੁੰਮਣਘੇਰੀ ਵਾਲੀ ਵੀਡੀਓ ਲੋਕਾਂ ਦੇ ਸਾਹਮਣੇ ਆਈ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
ਜਾਣਕਾਰੀ ਮੁਤਾਬਕ KFC ਦੇ ਖਾਣਾ ਬਣਾਉਣ ਵਾਲੇ ਰਸੋਈ ਘਰ ਵਿਚ ਦਿਖਾਈ ਦੇਣ ਵਾਲੇ ਚੂਹਿਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਗਾਜ਼ੀਆਬਾਦ ਵਿੱਚ KFC RDC ਸ਼ਾਖਾ ਦੀ ਦੱਸੀ ਜਾ ਰਹੀ ਹੈ। X 'ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗਾਜ਼ੀਆਬਾਦ ਵਿੱਚ KFC RDC ਸ਼ਾਖਾ ਦੀ ਰਸੋਈ ਵਿੱਚ ਕਾਊਂਟਰ ਅਤੇ ਭੋਜਨ ਗਰਮ ਕਰਨ ਵਾਲੇ ਸਥਾਨ ਦੇ ਆਲੇ-ਦੁਆਲੇ ਇੱਕ ਛੋਟਾ ਚੂਹਾ ਘੁੰਮ ਰਿਹਾ ਹੈ। ਇਸ ਨੂੰ ਦੇਖਦੇ ਸਾਰ ਮੌਕੇ 'ਤੇ ਮੌਜੂਦ ਕਿਸੇ ਸ਼ਖ਼ਸ ਨੇ ਇਸ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਦੱਸ ਦੇਈਏ ਕਿ KFC RDC ਸ਼ਾਖਾ ਦੀ ਰਸੋਈ ਵਿੱਚ ਘੁੰਮ ਰਿਹਾ ਚੂਹਾ ਸਫ਼ਾਈ ਦੀਆਂ ਸਪੱਸ਼ਟ ਕਮੀਆਂ ਨੂੰ ਉਜਾਗਰ ਕਰਦਾ ਹੈ। ਇਸ ਪੋਸਟ ਨਾਲ ਭਾਰਤ ਵਿੱਚ ਭੋਜਨ ਸੁਰੱਖਿਆ ਨਿਗਰਾਨੀ ਨੂੰ ਲੈ ਕੇ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਇਸ ਵੀਡੀਓ ਨੂੰ ਦੇਖਣ ਵਾਲੇ ਬਹੁਤ ਸਾਰੇ ਲੋਕਾਂ ਨੇ KFC ਇੰਡੀਆ ਨੂੰ ਟੈਗ ਕਰਦੇ ਹੋਏ FSSAI ਦੀ ਅਯੋਗਤਾ ਦੀ ਨਿੰਦਾ ਕੀਤੀ ਹੈ।
ਪੜ੍ਹੋ ਇਹ ਵੀ - ਸਿਰਫ਼ 1 ਰੁਪਏ 'ਚ ਜ਼ਮੀਨ ਦੇ ਰਹੀ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਫਾਇਦਾ, ਕੀ ਹਨ ਸ਼ਰਤਾਂ
160 ਯਾਤਰੀਆਂ ਨਾਲ ਉਡਾਣ ਭਰ ਰਹੇ ਜਹਾਜ਼ 'ਚ ਅਚਾਨਕ ਆਈ ਖਰਾਬੀ, ਫਟ ਗਏ ਦੋਵੇਂ ਟਾਇਰ ਅਤੇ ਫਿਰ...
NEXT STORY