ਲਾਹੌਰ – ਐਤਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਇਲਾਕੇ ਦੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਘੱਟ ਦਾਖਲੇ ਵਾਲੇ ਕਾਲਜਾਂ ਨੂੰ ਆਊਟਸੋਰਸ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ ਰੋਸ-ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਦੀਆਂ ਤਰੱਕੀਆਂ ਲਈ ਐੱਮ. ਫਿਲ. ਡਿਗਰੀ ਅਤੇ ਖੋਜ ਕਾਰਜ ਦੀ ਲੋੜ ਵਾਲੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ।
ਇਸ ਦੌਰਾਨ ਵਿਦਿਆਰਥੀ ਸੜਕਾਂ ’ਤੇ ਉਤਰ ਆਏ, ਜਦਕਿ ਅਧਿਆਪਕਾਂ ਨੇ ਵਿਰੋਧ ਦਰਜ ਕਰਵਾਉਣ ਲਈ ਕਲਾਸਾਂ ਦਾ ਬਾਈਕਾਟ ਕੀਤਾ। ਸਰਕਾਰ ਨੇ ਜਨਤਕ-ਨਿੱਜੀ ਭਾਈਵਾਲੀ ਮਾਡਲ ਦੇ ਤਹਿਤ ਇਲਾਕੇ ਦੇ ਘੱਟ ਦਾਖਲੇ ਵਾਲੇ ਕਾਲਜਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ। ਸਰਕਾਰ ਇਨ੍ਹਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਕਵਰ ਕਰੇਗੀ, ਜਦਕਿ ਨਿੱਜੀ ਭਾਈਵਾਲ ਸਟਾਫ ਅਤੇ ਪ੍ਰਸ਼ਾਸਨ ਨੂੰ ਸੰਭਾਲੇਗਾ। ਵਿਦਿਆਰਥੀ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਟਰੰਪ ਨੇ ਸੁੱਟਿਆ ਇੱਕ ਹੋਰ ਟੈਰਿਫ ਬੰਬ: 1 ਨਵੰਬਰ ਤੋਂ ਦਰਮਿਆਨੇ ਅਤੇ ਭਾਰੀ ਟਰੱਕਾਂ 'ਤੇ ਲੱਗੇਗੀ 25% ਆਯਾਤ ਡਿਊਟੀ
NEXT STORY