ਨਵੀਂ ਦਿੱਲੀ (ਬਿਊਰੋ) : ਈਰਾਨ 'ਚ ਸ਼ੁਰੂ ਹੋਈ ਹਿਜਾਬ ਲੜਾਈ 'ਚ ਹੁਣ ਪੂਰੀ ਦੁਨੀਆ ਤੋਂ ਔਰਤਾਂ ਨੂੰ ਸਮਰਥਨ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਜਿੱਥੇ ਆਮ ਲੋਕ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਵੀਡੀਓਜ਼ ਸ਼ੇਅਰ ਕਰ ਰਹੇ ਹਨ, ਉੱਥੇ ਹੀ ਫ਼ਿਲਮੀ ਸਿਤਾਰੇ ਵੀ ਇਸ ਲੜਾਈ 'ਚ ਸ਼ਾਮਲ ਹੋ ਰਹੇ। ਪ੍ਰਿਯੰਕਾ ਚੋਪੜਾ, ਮੰਦਨਾ ਕਰੀਮੀ ਵਰਗੀਆਂ ਅਦਾਕਾਰਾਂ ਤੋਂ ਬਾਅਦ ਹੁਣ ਬਾਲੀਵੁੱਡ ਦੀ ਖ਼ੂਬਸੂਰਤ ਬਾਲਾ ਉਰਵਸ਼ੀ ਰੌਤੇਲਾ ਨੇ ਈਰਾਨੀ ਔਰਤਾਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਲਈ ਆਪਣੇ ਵਾਲ ਕਟਵਾ ਲਏ ਹਨ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਉਰਵਸ਼ੀ ਰੌਤੇਲਾ ਨੇ ਕਟਵਾਏ ਵਾਲ
ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਈਰਾਨੀ ਔਰਤਾਂ ਦਾ ਸਮਰਥਨ ਕਰਦੇ ਹੋਏ ਆਪਣੇ ਵਾਲ ਕੱਟਣ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਜ਼ਮੀਨ 'ਤੇ ਬੈਠੀ ਆਪਣੇ ਵਾਲ ਕੱਟ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ 'ਚ ਲਿਖਿਆ, ''ਮੈਂ ਆਪਣੇ ਵਾਲ ਕੱਟ ਰਹੀ ਹਾਂ।''
ਔਰਤਾਂ ਦੀ ਕਰੋ ਇੱਜ਼ਤ
ਉਰਵਸ਼ੀ ਰੌਤੇਲਾ ਨੇ ਇਸ ਪੋਸਟ 'ਚ ਅੱਗੇ ਲਿਖਿਆ, 'ਦੁਨੀਆਂ ਭਰ ਦੀਆਂ ਔਰਤਾਂ ਇਕੱਠੇ ਹੋ ਕੇ ਆਪਣੇ ਵਾਲ ਕਟਵਾ ਕੇ ਈਰਾਨ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਔਰਤਾਂ ਦਾ ਸਤਿਕਾਰ ਕਰੋ। ਇਕ ਔਰਤ ਇਨਕਲਾਬ ਦੀ ਪ੍ਰਤੀਕ ਹੈ। ਵਾਲਾਂ ਨੂੰ ਔਰਤਾਂ ਦੀ ਸੁੰਦਰਤਾ ਵਜੋਂ ਦੇਖਿਆ ਜਾਂਦਾ ਹੈ।
ਜਨਤਕ ਤੌਰ 'ਤੇ ਆਪਣੇ ਵਾਲ ਕੱਟ ਕੇ, ਔਰਤਾਂ ਨੇ ਸਮਾਜ ਨੂੰ ਦਿਖਾਇਆ ਹੈ ਕਿ ਉਹ ਸਮਾਜ ਦੀ ਪਰਵਾਹ ਨਹੀਂ ਕਰਦੀਆਂ ਅਤੇ ਕਿਸੇ ਹੋਰ ਨੂੰ ਇਹ ਫ਼ੈਸਲਾ ਨਹੀਂ ਕਰਨ ਦੇਣਗੀਆਂ ਕਿ ਉਨ੍ਹਾਂ ਨੇ ਕੀ ਪਹਿਨਣਾ ਹੈ, ਕਿਵੇਂ ਵਿਹਾਰ ਕਰਨਾ ਹੈ ਅਤੇ ਕਿਵੇਂ ਰਹਿਣਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਮਰੀਕਾ 'ਚ ਕਤਲ ਕੀਤੇ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਅੰਤਿਮ ਸੰਸਕਾਰ, ਸੈਂਕੜੇ ਲੋਕ ਹੋਏ ਸ਼ਾਮਲ
NEXT STORY