ਵਾਸ਼ਿੰਗਟਨ (ਬਿਊਰੋ)— ਅਮਰੀਕੀ ਐਵੀਏਸ਼ਨ ਪ੍ਰਸ਼ਾਸਨ ਨੇ ਵੀਰਵਾਰ ਸ਼ਾਮ ਇਕ ਐਮਰਜੈਂਸੀ ਐਲਾਨ ਜਾਰੀ ਕੀਤਾ। ਵੀਰਵਾਰ ਨੂੰ ਈਰਾਨ ਵੱਲੋਂ ਅਮਰੀਕਾ ਦਾ ਡਰੋਨ ਢੇਰੀ ਕਰਨ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਗਿਆ ਹੈ। ਇਸ ਦਾ ਅਸਰ ਹੁਣ ਏਅਰਲਾਈਨਜ਼ ਸੈਕਟਰ 'ਤੇ ਵੀ ਨਜ਼ਰ ਆਉਣ ਲੱਗਾ ਹੈ। ਇਸ ਨੂੰ ਦੇਖਦਿਆਂ ਯੂਨਾਈਟਿਡ ਏਅਰਲਾਈਨਜ਼ ਨੇ ਈਰਾਨ ਦੇ ਹਵਾਈ ਖੇਤਰ ਤੋਂ ਹੋ ਕੇ ਨਿਊਯਾਰਕ ਤੋਂ ਮੁੰਬਈ ਆਉਣ-ਜਾਣ ਵਾਲੀ ਫਲਾਈਟ ਨੂੰ ਸੁਰੱਖਿਆ ਦੇ ਮੱਦੇਨਜ਼ਰ ਵੀਰਵਾਰ ਸ਼ਾਮ ਤੋਂ ਰੱਦ ਕਰ ਦਿੱਤਾ। ਇਹ ਫਲਾਈਟ ਰੋਜ਼ਾਨਾ ਸ਼ਾਮ ਨੂੰ ਨਿਊਯਾਰਕ ਦੇ ਨਿਊਜਰਸੀ ਹਵਾਈ ਅੱਡੇ ਤੋਂ ਮੁੰਬਈ ਹਵਾਈ ਅੱਡੇ 'ਤੇ ਆਉਂਦੀ ਹੈ।
ਵੀਰਵਾਰ ਨੂੰ ਈਰਾਨ ਨੇ ਅਮਰੀਕਾ ਦੇ ਗਲੋਬਲ ਹਾਕ ਏਅਰਕ੍ਰਾਫਟ ਨੂੰ ਨਸ਼ਟ ਕਰ ਦਿੱਤਾ ਸੀ। ਉਸ ਵੱਲੋਂ ਹਵਾਲਾ ਦਿੱਤਾ ਗਿਆ ਕਿ ਅਮਰੀਕੀ ਡਰੋਨ ਉਸ ਦੇ ਦੇਸ਼ ਦੀ ਸੀਮਾ ਅੰਦਰ ਦਾਖਲ ਹੋਇਆ ਸੀ ਉੱਥੇ ਅਮਰੀਕਾ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਦਾ ਡਰੋਨ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਸੀ। ਨਸ਼ਟ ਹੋਇਆ ਡਰੋਨ 60 ਹਜ਼ਾਰ ਫੁੱਟ ਦੀ ਉੱਚਾਈ ਤੱਕ ਉਡਾਣ ਭਰ ਸਕਦਾ ਹੈ।
ਚੀਨ ਦੀ ਭਾਰਤ ਨੂੰ ਹੁਵਾਵੇਈ ’ਤੇ ਸੁਤੰਤਰ ਫ਼ੈਸਲਾ ਲੈਣ ਦੀ ਅਪੀਲ
NEXT STORY