ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਫਿਲਾਡੇਲਫੀਆ ਸੂਬੇ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕਰਕੇ 6 ਪੁਲਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਕਈ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਹ ਗੋਲੀਬਾਰੀ ਸ਼ਹਿਰ ਦੇ ਗੁਆਂਢੀ ਇਲਾਕੇ ਨਾਈਸਟਾਊਨ ਵਿਚ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਸ਼ੁਰੂ ਹੋਈ ਸੀ ਅਤੇ ਇਸ ਤੋਂ ਬਾਅਦ ਤਕਰੀਬਨ 8 ਘੰਟੇ ਤੱਕ ਮਾਹੋਲ ਤਣਾਅਪੂਰਨ ਬਣਿਆ ਰਿਹਾ। ਹਮਲਾਵਰ ਇਕ ਮਕਾਨ ਵਿਚ ਲੁਕ ਕੇ ਗੋਲੀਬਾਰੀ ਕਰ ਰਿਹਾ ਸੀ। ਫਿਲਾਡੇਲਫੀਆ ਪੁਲਸ ਵਿਭਾਗ ਦੇ ਬੁਲਾਰੇ ਏਰਿਕ ਗ੍ਰੀਪ ਨੇ ਵੀਰਵਾਰ ਨੂੰ ਤੜਕੇ ਟਵੀਟ ਕੀਤਾ। ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸਵਾਟ ਅਜੇ ਵੀ ਘਰ ਅੰਦਰ ਪੜਤਾਲ ਕਰ ਰਹੀ ਹੈ।
ਹਮਲਾਵਰ ਨੇ ਪੁਲਸ 'ਤੇ ਉਸ ਵੇਲੇ ਗੋਲੀਆਂ ਚਲਾਈਆਂ, ਜਦੋਂ ਉਹ ਗੁਆਂਢ ਵਿਚ ਕਿਸੇ ਨੂੰ ਸਰਚ ਵਾਰੰਟ ਦੇਣ ਆਏ ਹੋਏ ਸਨ। ਫਿਲਾਡੇਲਫੀਆ ਪੁਲਸ ਕਮਿਸ਼ਨਰ ਰਿਚਰਡ ਰਾਸ ਜੂਨੀਅਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਘਰ ਅੰਦਰ ਫਸੇ ਦੋ ਅਧਿਕਾਰੀਆਂ ਅਤੇ ਹੋਰ ਤਿੰਨ ਨੂੰ ਸਵਾਟ ਟੀਮ ਨੇ ਮੁਕਾਬਲਾ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਸੀ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਸ਼ਹਿਰ ਦੇ ਪੁਲਸ ਕਮਿਸ਼ਨਰ ਨੇ ਸ਼ੱਕੀ ਦੀ ਪਛਾਣ 36 ਸਾਲਾ ਮਾਰਿਸ ਹਿਲ ਦੇ ਤੌਰ 'ਤੇ ਕੀਤੀ ਹੈ, ਜਿਸ ਦਾ ਲੰਬਾ-ਚੌੜਾ ਅਪਰਾਧਕ ਇਤਿਹਾਸ ਰਿਹਾ ਹੈ। ਗ੍ਰੀਪ ਨੇ ਟਵੀਟ ਕੀਤਾ ਕਿ ਸਾਰੇ 6 ਜ਼ਖਮੀ ਅਧਿਕਾਰੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੀ ਪ੍ਰਧਾਨ ਪ੍ਰੈਸ ਉਪ ਸਕੱਤਰ ਹੋਗਨ ਗਿਡਲੇ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਜ਼ਰ ਰੱਖ ਰਹੇ ਹਨ। ਇਹ ਘਟਨਾ ਅਲ ਪਾਸੋ ਅਤੇ ਡੇਟਨ ਵਿਚ 24 ਘੰਟੇ ਅੰਦਰ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹੋਈ ਹੈ। ਜਿਸ ਵਿਚ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ।
ਬਰੈਂਪਟਨ ਵਿਖੇ ਇਕ ਘਰ 'ਚ ਹੋਏ ਧਮਾਕੇ 'ਚ ਬੱਚਾ ਗੰਭੀਰ ਜ਼ਖਮੀ
NEXT STORY