ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਏਰੀਜੌਨਾ ਦੇ ਇਕ 72 ਸਾਲਾ ਭਾਰਤੀ ਮੂਲ ਦੇ ਰਵੀਨ ਅਰੋੜਾ ਨਾਮੀਂ ਕਾਰੋਬਾਰੀ ਨੂੰ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਜੋ 230 ਲੋਕਾਂ ਵਿੱਚੋਂ ਇੱਕ ਹਨ। ਰਵੀਨ ਅਰੋੜਾ ਨੂੰ ਦਰਜਨਾਂ ਸੰਗਠਨਾਂ ਦੁਆਰਾ ਇਸ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ। ਰਵੀਨ ਅਰੋੜਾ ਇਸ ਸ਼ਹਿਰ ਵਿਚ ਢਾਬਾ ਨਾਂ ਦੇ ਭਾਰਤੀ ਰੈਸਟੋਰੇਂਟ ਦੇ ਕਾਰੋਬਾਰੀ ਹਨ। ਉਹਨਾਂ ਨੇ ਪਹਿਲੇ ਭਾਰਤ, ਬੰਗਲਾਦੇਸ਼ ਅਤੇ ਅਮਰੀਕਾ ਦੇ ਏਰੀਜੌਨਾ ਦੇ ਟੈਂਪੇ ਸ਼ਹਿਰ ਵਿੱਚ ਭੁੱਖਮਰੀ ਅਤੇ ਬੇਘਰਿਆਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਦੇ ਨਾਂ ਵਜੋਂ ਉਸ ਦੇ ਕੰਮ ਲਈ ਜਾਣਿਆ ਜਾਂਦਾ ਹੈ।
ਰਵੀਨ ਅਰੋੜਾ ਦਾ ਜਨਮ ਭਾਰਤ ਵਿੱਚ ਹੋਇਆ ਸੀ। ਉਹ ਭਾਰਤ ਦੇ ਕੋਲਕਾਤਾ ਵਿੱਚ ਵੱਡੇ ਹੋਏ।ਰਵੀਨ ਅਰੋੜਾ ਦਾ ਕਹਿਣਾ ਹੈ ਜਦੋਂ ਤੁਸੀਂ ਗਰੀਬ ਹੋ ਅਤੇ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ, ਭੁੱਖ ਅਤੇ ਗਰੀਬੀ ਉਸ ਸਮੇਂ ਤੁਹਾਡੇ ਸਭ ਤੋਂ ਚੰਗੇ ਦੋਸਤ ਬਣ ਜਾਂਦੇ ਹਨ। ਉਹ ਛੋਟੀ ਉਮਰ ਵਿਚ ਮਦਰ ਟੈਰੇਸਾ ਦੇ ਕੋਲ ਰਹਿੰਦਾ ਸੀ, ਜੋ ਉਸ ਦੇ ਵੱਡੇ ਹੋਣ ਤੱਕ ਅਰੋੜਾ ਦੀ ਇੱਕ ਸਲਾਹਕਾਰ ਅਤੇ ਅਧਿਆਪਕ ਵੀ ਸੀ। ਰਵੀਨ ਅਰੋੜਾ ਨੇ ਕਿਹਾ,''ਮੈਂ ਉੱਥੇ ਹਮਦਰਦੀ, ਨਿਮਰਤਾ, ਬਹੁਤ ਸਾਰੇ ਸਬਕ ਉਹਨਾਂ ਤੋਂ ਸਿੱਖੇ, ਸਾਨੂੰ ਕਿਵੇਂ ਦੇਣਾ ਚਾਹੀਦਾ ਹੈ, ਕੀ ਨਹੀਂ ਦੇਣਾ ਚਾਹੀਦਾ।" ਇਸ ਤਰ੍ਹਾਂ ਦੂਜਿਆਂ ਦੀ ਮਦਦ ਕਰਨ ਦੇ ਉਸ ਦੇ ਜਨੂੰਨ ਨੇ ਮੈਨੂੰ ਪ੍ਰੇਰਿਤ ਕੀਤਾ।
ਉਸ ਨੇ ਕਿਹਾ ਕਿ ਜਦੋਂ ਉਹ ਭਾਰਤ ਵਿੱਚ ਸੀ ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵੀ ਮਿਲਿਆ ਜਦੋਂ ਉਸ ਦੀ ਉਮਰ ਤਕਰੀਬਨ 11 ਸਾਲ ਦੇ ਕਰੀਬ ਸੀ।ਭਾਰਤ ਤੋਂ ਸੰਨ 2001 ਵਿੱਚ, ਉਹ ਅਤੇ ਉਸ ਦਾ ਪਰਿਵਾਰ ਫੀਨਿਕਸ ਅਮਰੀਕਾ ਆ ਗਏ। ਕੁਝ ਸਾਲਾਂ ਬਾਅਦ, ਉਸਨੇ ਟੈਂਪ ਸ਼ਹਿਰ ਵਿੱਚ ਅਪਾਚੇ ਬੁਲੇਵਾਰਡ ਤੇ ਬੈਠੀ ਇੱਕ ਖੰਡਰ ਇਮਾਰਤ ਵਿੱਚ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਖੰਡਰ ਨੇ ਉਸ ਨੂੰ ਉਸ ਦੀਆਂ ਝੁੱਗੀਆਂ ਦੀ ਯਾਦ ਦਿਵਾ ਦਿੱਤੀ। ਮੈਂ ਮਦਰ ਟੈਰੇਸਾ ਤੋਂ ਕੀ ਸਿੱਖਿਆ? ਇਕ ਹਮਦਰਦੀ, ਇੱਜ਼ਤ ਸਿੱਖੀ, ਮੈਂ ਆਦਰ ਕਰਨਾ ਅਜੇ ਵੀ ਸਿੱਖਦਾ ਹਾਂ, ਮੈਂ ਨਿਮਰ ਹੋਣਾ ਸਿੱਖਦਾ ਹਾਂ। ਮੈਂ ਇੱਕ ਭਾਰਤੀ ਸਭਿਆਚਾਰਕ ਕੇਂਦਰ ਦੀ ਤਰ੍ਹਾਂ ਇੱਥੇ ਇੱਕ ਸਭਿਆਚਾਰਕ ਕੇਂਦਰ ਬਣਾਉਣ ਜਾ ਰਿਹਾ ਹਾਂ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਦੀ ਭਾਈਵਾਲੀ ਵਧਾਉਣ ’ਚ ਸਟਾਰਟਅਪ ਦੀ ਅਹਿਮ ਭੂਮਿਕਾ : ਤਰਨਜੀਤ ਸਿੰਘ ਸੰਧੂ
ਅਰੋੜਾ ਦੇ ਸੰਬੰਧ ਵਿਚ ਟੈਂਪੇ ਕੌਂਸਲ ਮੈਂਬਰ ਲੌਰੇਨ ਕੁਬੀ ਨੇ ਵੀ ਕਿਹਾ ਕਿ ਅਰੋੜਾ ਨੇ ਦੂਜੇ ਕਾਰੋਬਾਰ ਦੇ ਮਾਲਕਾਂ ਲਈ ਇੱਕ ਨਮੂਨੇ ਵਜੋਂ ਕੰਮ ਕੀਤਾ ਹੈ। ਕੁਬੀ ਨੇ ਕਿਹਾ,“ਉਹ ਇੱਕ ਟੈਂਪੇ ਦਾ ਖਜ਼ਾਨਾ ਹੈ।” ਉਹਨਾਂ ਮੁਤਾਬਕ,“ਜੇ ਹਰ ਕਾਰੋਬਾਰੀ ਮਾਲਕ ਰਵੀਨ ਵਰਗਾ ਹੁੰਦਾ, ਤਾਂ ਸਾਡੇ ਕੋਲ ਸਰੋਤਾਂ ਅਤੇ ਦਿਲ ਅਤੇ ਹਮਦਰਦੀ ਦੀ ਘਾਟ ਨਾ ਹੁੰਦੀ।” ਪਲਾਜ਼ਾ ਵਿੱਚ ਓਏਸਿਸ ਬੇਘਰੇ ਲੋਕਾਂ ਲਈ ਉਹ ਸ਼ਰਨ ਵਜੋਂ ਕੰਮ ਕਰਦਾ ਹੈ, ਬੇਘਰਾਂ ਲਈ ਜਗ੍ਹਾ ਦੀ ਪੇਸ਼ਕਸ਼ ਕਰਦਾ ਹੈ।ਕੁਬੀ ਨੇ ਕਿਹਾ,“ਬੇਘਰ ਭਾਈਚਾਰਾ ਸਭ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਇੱਕ ਅਜਿਹਾ ਕੇਂਦਰ ਹੈ ਜਿੱਥੇ ਉਹ ਇੰਨਾਂ ਲੋਕਾਂ ਦੀ ਦੇਖਭਾਲ ਕਰਦੇ ਹਨ। ਜਿੱਥੇ ਉਨ੍ਹਾਂ ਨੂੰ ਭੋਜਨ ਮਿਲ ਸਕਦਾ ਹੈ, ਜਿੱਥੇ ਉਨ੍ਹਾਂ ਨੂੰ ਕੋਲਡ ਡਰਿੰਕ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ ਹੋਰ ਸਹਾਇਤਾ ਵੀ ਮਿਲ ਸਕਦੀ ਹੈ।'' ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਦੂਜਿਆਂ ਦੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਾ ਹੈ। ਲੋਕਾਂ ਨੂੰ ਉਨ੍ਹਾਂ ਵਾਂਗ ਸਵੀਕਾਰ ਕਰਨਾ, ਉਨ੍ਹਾਂ ਨੂੰ ਮੇਰੀ ਸਾਂਝੀ ਮਨੁੱਖਤਾ ਦੇ ਹਿੱਸੇ ਵਜੋਂ ਸਵੀਕਾਰ ਕਰਨਾ, ਇਹੋ ਹੀ ਜ਼ਿੰਦਗੀ ਹੈ।ਅਤੇ ਇਸ ਨਿੰਬਲ ਪੁਰਸਕਾਰ ਲਈ ਨੋਬਲ ਕਮੇਟੀ ਅਕਤੂਬਰ ਵਿੱਚ ਜੇਤੂਆਂ ਦੀ ਘੋਸ਼ਣਾ ਕਰੇਗੀ।
ਭਾਰਤ-ਅਮਰੀਕਾ ਦੀ ਭਾਈਵਾਲੀ ਵਧਾਉਣ ’ਚ ਸਟਾਰਟਅਪ ਦੀ ਅਹਿਮ ਭੂਮਿਕਾ : ਤਰਨਜੀਤ ਸਿੰਘ ਸੰਧੂ
NEXT STORY