ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਬਾਰਡਰ ਏਜੰਸੀ ਵੱਲੋਂ ਅੱਜ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਨਸ਼ਾ ਤਸਕਰੀ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਦੇਣ ਦੀ ਸੂਚਨਾ ਮਿਲੀ ਹੈ।
ਪ੍ਰਾਪਤ ਵੇਰਵੇ ਮੁਤਾਬਕ ਕੈਨੇਡਾ ਬਾਰਡਰ ਏਜੰਸੀ ਦੇ ਅਧਿਕਾਰੀਆਂ ਵੱਲੋਂ ਇੱਕ ਸ਼ੱਕੀ ਵਿਅਕਤੀ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵੱਲੋਂ ਤੋਹਫਿਆਂ ਦੇ ਰੂਪ ਵਿੱਚ ਪੈਕ ਕੀਤੇ ਪੈਕਟਾਂ ਨੂੰ ਖੋਲਿਆ ਗਿਆ ਤਾਂ ਉਸ ਵਿੱਚੋਂ ਮੈਥਐਫਏਟਾਮੀਨ ਨਾਂ ਦਾ ਇੱਕ ਨਸ਼ੀਲਾ ਪਦਾਰਥ ਨਿਕਲਿਆ। ਜਿਸ ਨੂੰ ਦੋ ਸੂਟਕੇਸਾਂ ਦੇ ਵਿੱਚ ਲੁਕਾ ਕੇ ਹਾਂਗਕਾਂਗ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਵੱਲੋਂ ਇਸ ਸੰਬੰਧ ਵਿੱਚ 25 ਸਾਲਾਂ ਚੀਨੀ ਮੂਲ ਦੇ ਇੱਕ ਨਾਗਰਿਕ ਸੀਯੂ ਡੇਗ ਨੂੰ ਗ੍ਰਿਫਤਾਰ ਕਰਕੇ ਰਿਚਮੰਡ ਪ੍ਰੋਵੀਨਸ਼ੀਅਲ ਕੋਰਟ ਚ ਪੇਸ਼ ਕੀਤਾ ਗਿਆ ਹੈ ਅਤੇ ਉਸ ਦੀ ਅਗਲੀ ਪੇਸ਼ੀ 6 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਧਮਾਕਾ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤਨਖ਼ਾਹੀਆ ਕਰਾਰ, ਪੜ੍ਹੋ top-10 ਖ਼ਬਰਾਂ
NEXT STORY