ਇਸਲਾਮਾਬਾਦ (ਏਜੰਸੀ)- ਅਮਰੀਕਾ ਅਤੇ ਪਾਕਿਸਤਾਨੀ ਫੌਜੀਆਂ ਨੇ ਪਾਕਿਸਤਾਨ ਦੇ ਪੱਬੀ ਸਥਿਤ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਵਿੱਚ ਆਪਣਾ ਸਾਂਝਾ ਸਿਖਲਾਈ ਅਭਿਆਸ 'ਇੰਸਪਾਇਰਡ ਗੈਂਬਿਟ 2026' (Inspired Gambit 2026) ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਅਭਿਆਸ ਦੋਵਾਂ ਦੇਸ਼ਾਂ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਇਹ ਸਿਖਲਾਈ ਅਭਿਆਸ ਦੋ ਹਫ਼ਤਿਆਂ ਤੱਕ ਚੱਲਿਆ, ਜੋ ਕਿ 8 ਜਨਵਰੀ ਤੋਂ 16 ਜਨਵਰੀ ਤੱਕ ਆਯੋਜਿਤ ਕੀਤਾ ਗਿਆ ਸੀ। ਇਸ ਅਭਿਆਸ ਦਾ ਮੁੱਖ ਕੇਂਦਰ ਸੰਯੁਕਤ ਪੈਦਲ ਫੌਜ ਦੇ ਹੁਨਰ, ਨਵੀਆਂ ਰਣਨੀਤੀਆਂ ਅਤੇ ਖਾਸ ਕਰਕੇ ਅੱਤਵਾਦ ਵਿਰੋਧੀ ਮੁਹਿੰਮਾਂ ’ਤੇ ਰਿਹਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਅਭਿਆਸ ਦੋਵਾਂ ਦੇਸ਼ਾਂ ਦੇ ਰੱਖਿਆ ਅਦਾਰਿਆਂ ਵਿਚਕਾਰ ਮੁੜ ਤੋਂ ਵਧ ਰਹੇ ਸਬੰਧਾਂ ਦਾ ਵੱਡਾ ਸੰਕੇਤ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਆਪਸੀ ਫੌਜੀ ਸਬੰਧਾਂ ਵਿੱਚ ਆਈ ਇਸ ਮਜ਼ਬੂਤੀ ਪਿੱਛੇ ਨਵੇਂ ਰੱਖਿਆ ਸੌਦੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਪ੍ਰਤੀ ਦਿਖਾਈ ਗਈ ਸਕਾਰਾਤਮਕ ਪਹੁੰਚ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਬ੍ਰਿਟੇਨ ਦੇ ਗੁਰੂਦੁਆਰਾ ਸਾਹਿਬ 'ਚ ਸੁੱਟਿਆ ਮਾਸ, ਪੁਲਸ ਨੇ ਫੜ੍ਹ ਲਿਆ ਬੰਦਾ
NEXT STORY