ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਪਾਸੇ ਜਿੱਥੇ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਸ਼ੂਟਆਊਟ ਅਤੇ ਖੁਦਕੁਸ਼ੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਉਂਝ ਅਮਰੀਕੀ ਸੰਵਿਧਾਨ ਵਿੱਚ ਬੰਦੂਕ ਰੱਖਣ ਦਾ ਅਧਿਕਾਰ ਦਰਜ ਹੈ। ਇਹ ਅਧਿਕਾਰ ਦੇਸ਼ ਲਈ ਮੁਸੀਬਤ ਦਾ ਵਿਸ਼ਾ ਬਣ ਗਿਆ ਹੈ। ਇੱਥੇ ਆਏ ਦਿਨ ਸ਼ੂਟਆਊਟ ਮਤਲਬ ਗੋਲੀ ਮਾਰ ਕੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਨਸਲੀ ਹਿੰਸਾ ਵਧਣ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ।ਉਦੋਂ ਤੋਂ ਅਮਰੀਕਾ ਦੇ ਕਈ ਰਾਜਾਂ ਦੀਆਂ ਸਰਕਾਰਾਂ ਦੀ ਡੂੰਘੀ ਚਿੰਤਾ ਵਿਚ ਹਨ। ਰਿਪੋਰਟ ਮੁਤਾਬਕ ਕੋਵਿਡ ਦੇ ਪਹਿਲੇ ਪੜਾਅ 'ਚ ਗੋਲੀਬਾਰੀ ਦੇ ਮਾਮਲਿਆਂ 'ਚ 35 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੂੰ ਇਤਿਹਾਸਕ ਵਾਧਾ ਦੱਸਿਆ ਜਾ ਰਿਹਾ ਹੈ, ਕਿਉਂਕਿ ਪਿਛਲੇ 25 ਸਾਲਾਂ ਵਿੱਚ ਸਭ ਤੋਂ ਵੱਧ ਕਤਲ 2020 ਵਿੱਚ ਹੋਏ ਹਨ।
ਗੋਲੀਬਾਰੀ ਦੀਆਂ ਘਟਨਾਵਾਂ ਵਿਚ 45,000 ਅਮਰੀਕੀਆਂ ਦੀ ਮੌਤ
ਸੀ.ਡੀ.ਸੀ. ਦੇ ਕਾਰਜਕਾਰੀ ਮੁੱਖ ਡਿਪਟੀ ਡਾਇਰੈਕਟਰ ਅਤੇ ਨੈਸ਼ਨਲ ਸੈਂਟਰ ਫਾਰ ਇੰਜਰੀ ਪ੍ਰੀਵੈਂਸ਼ਨ ਐਂਡ ਕੰਟਰੋਲ ਦੇ ਡਾਇਰੈਕਟਰ ਡਾਕਟਰ ਡੇਬਰਾ ਈ. ਹੋਰੀ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਦੌਰਾਨ ਬੰਦੂਕ ਨਾਲ ਸਬੰਧਤ ਘਟਨਾਵਾਂ ਵਿੱਚ 45,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ। ਇਹ 1994 ਤੋਂ ਬਾਅਦ ਸ਼ੂਟਆਊਟ ਦੇ ਮਾਮਲੇ ਵਿਚ ਸਭ ਤੋਂ ਵੱਧ ਮੌਤ ਦਰ ਸੀ। ਪਾਕੇਟ ਪੋਰਟੇਬਲ ਬੰਦੂਕ ਤੋਂ ਹੋਣ ਵਾਲੇ ਕਤਲ ਬਹੁਤ ਜ਼ਿਆਦਾ ਹਨ। ਉੱਥੇ ਸਭ ਤੋਂ ਵੱਧ ਕਤਲ ਗਰੀਬ ਭਾਈਚਾਰੇ ਵਿੱਚ ਹੀ ਹੋਏ ਹਨ। ਇਹ ਦੇਖਿਆ ਗਿਆ ਹੈ ਕਿ ਖਾਸ ਤੌਰ 'ਤੇ ਨੌਜਵਾਨ ਕਾਲੇ ਪੁਰਸ਼ ਅਪਰਾਧਿਕ ਗਤੀਵਿਧੀਆਂ ਵਿੱਚ ਬੰਦੂਕਾਂ ਦੀ ਵਰਤੋਂ ਕਰਦੇ ਹਨ। ਅਮਰੀਕਾ ਵਿੱਚ ਕਾਲੀਆਂ ਔਰਤਾਂ ਦੀਆਂ ਮੌਤਾਂ ਵਿੱਚ ਵੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਅੱਧੇ ਤੋਂ ਵੱਧ ਖੁਦਕੁਸ਼ੀ ਮਾਮਲੇ ਦਰਜ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ - ਟਰੂਡੋ ਦਾ ਐਲਾਨ, ਲਾਤਵੀਆ ਵਿਖੇ ਨਾਟੋ ਹੈੱਡਕੁਆਰਟਰ 'ਚ ਅਫਸਰਾਂ ਦੀ ਤਾਇਨਾਤੀ ਕਰੇਗਾ ਕੈਨੇਡਾ
ਤਾਲਾਬੰਦੀ ਦੌਰਾਨ ਔਸਤ ਹਰ ਹਫ਼ਤੇ 12 ਲੱਖ ਬੰਦੂਕਾਂ ਦੀ ਵਿਕਰੀ
ਅਮਰੀਕਾ ਵਿਚ ਤਾਲਾਬੰਦੀ ਦੌਰਾਨ ਇੱਕ ਹਫ਼ਤੇ ਵਿੱਚ ਔਸਤਨ 12 ਲੱਖ ਬੰਦੂਕਾਂ ਦੀ ਵਿਕਰੀ ਹੋਈ। 2021 ਵਿੱਚ 73% ਗੋਰਿਆਂ ਕੋਲ ਬੰਦੂਕ ਹੈ। ਬੰਦੂਕਾਂ ਰੱਖਣ ਵਾਲਿਆਂ ਵਿੱਚੋਂ 63% ਮਰਦ ਹਨ। 10% ਕਾਲੇ ਲੋਕਾਂ ਕੋਲ ਬੰਦੂਕਾਂ ਹਨ। 39% ਪਰਿਵਾਰਾਂ ਕੋਲ ਬੰਦੂਕਾਂ ਹਨ ਜੋ ਕਿ 2016 ਦੇ ਮੁਕਾਬਲੇ 32% ਵੱਧ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰ ਕੋਰੀਆ 'ਚ ਫੈਲਿਆ 'ਰਹੱਸਮਈ ਬੁਖ਼ਾਰ', 6 ਲੋਕਾਂ ਦੀ ਮੌਤ, ਕਰੀਬ 2 ਲੱਖ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ
NEXT STORY