ਵਾਸ਼ਿੰਗਟਨ, (ਏ. ਐੱਨ. ਆਈ.)-ਭਾਰਤ-ਚੀਨ ਲੱਦਾਖ ਸਰਹੱਦ ਵਿਵਾਦ ਸਬੰਧੀ ਅਮਰੀਕਾ ਨੇ ਚੀਨ ’ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ’ਚ ਦੁਨੀਆ ਨੂੰ ਉਲਝਾ ਕੇ ਉਹ ਮੌਕੇ ਦਾ ਫਾਇਦਾ ਚੁੱਕ ਰਿਹਾ ਹੈ ਅਤੇ ਉਸ ਨੇ ਕਈ ਮੋਰਚੇ ਖੋਲ੍ਹ ਦਿੱਤੇ ਹਨ।
ਐੱਲ. ਏ. ਸੀ. ’ਤੇ ਚੀਨ ਨਾਲ ਹੋਏ ਵਿਵਾਦ ਸਬੰਧੀ ਅਮਰੀਕਾ ਦਾ ਕਹਿਣਾ ਹੈ ਕਿ ਸਰਹੱਦ ’ਤੇ ਭਾਰਤ ਨਾਲ ਜੋ ਕੁਝ ਵੀ ਹੋਇਆ ਉਹ ਚੀਨ ਦੀ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਇਹ ਦੋਸ਼ ਡੇਵਿਡ ਸਟਿਲਵੇਲ ਨੇ ਲਗਾਏ ਹਨ। ਡੇਵਿਡ ਅਮਰੀਕਾ ਵਿਚ ਪੂਰਬੀ ਏਸ਼ੀਆ ਦੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਸਕੱਤਰ ਹਨ।
ਸਟਿਲਵੇਲ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਤਾਜ਼ਾ ਵਿਵਾਦ ’ਤੇ ਅਮਰੀਕਾ ਨੇ ਨਜ਼ਰ ਰੱਖੀ ਹੋਈ ਹੈ। ਭਾਰਤ ਅਤੇ ਚੀਨ ਦੀ ਹਾਲੀਆ ਝਪੜ ’ਤੇ ਸਟਿਲਵੇਲ ਕਹਿੰਦੇ ਹਨ ਕਿ 2015 ’ਚ ਜਿਨਪਿੰਗ ਪਹਿਲੀ ਵਾਰ ਭਾਰਤ ਗਏ ਸਨ। ਇਸ ਤੋਂ ਬਾਅਦ ਡੋਕਲਾਮ ਹੋਇਆ। ਉਥੇ ਵੀ ਇਸੇ ਤਰ੍ਹਾਂ ਦਾ ਵਿਵਾਦ ਸੀ।
ਪਾਕਿ ਨਾਲ ਦੂਰੀ ਅਤੇ ਭਾਰਤ ਨਾਲ ਵਧ ਰਹੀ ਹੈ ਖਾੜੀ ਦੇਸ਼ਾਂ ਦੀ ਨੇੜਤਾ, ਮੁਸ਼ਕਲ ’ਚ ਇਮਰਾਨ
NEXT STORY