ਸਹਾਰਨਪੁਰ (ਏਜੰਸੀ)- ਹਿੰਦੂ ਰੱਖਿਆ ਦਲ ਨੇ 11 ਅਗਸਤ ਨੂੰ ਸਹਾਰਨਪੁਰ ਜ਼ਿਲੇ ਦੇ ਦੇਵਬੰਦ ਸਥਿਤ ਦਾਰੁਲ ਉਲੂਮ ਕੰਪਲੈਕਸ ’ਚ ਗੰਗਾਜਲ ਚੜ੍ਹਾਉਣ ਦਾ ਐਲਾਨ ਕੀਤਾ ਹੈ। ਸੰਗਠਨ ਦਾ ਦਾਅਵਾ ਹੈ ਕਿ ਇਸਲਾਮਿਕ ਸਿੱਖਿਆ ਸੰਸਥਾ ਦੇ ਕੰਪਲੈਕਸ ਦੇ ਹੇਠਾਂ ਸ਼ਿਵਲਿੰਗ ਮੌਜੂਦ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਕਾਨੂੰਨ-ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹਿੰਦੂ ਰੱਖਿਆ ਦਲ ਦੀ ਉੱਤਰਾਖੰਡ ਇਕਾਈ ਦੇ ਪ੍ਰਦੇਸ਼ ਪ੍ਰਧਾਨ ਲਲਿਤ ਸ਼ਰਮਾ ਨੇ ਸ਼ਨੀਵਾਰ ਨੂੰ ਜਾਰੀ ਵੀਡੀਓ ਸੰਦੇਸ਼ ’ਚ ਕਿਹਾ ਕਿ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪਿੰਕੀ ਚੌਧਰੀ ਦੀ ਅਗਵਾਈ ’ਚ ਅਹੁਦੇਦਾਰ ਹਰਿਦੁਆਰ ਤੋਂ ਗੰਗਾਜਲ ਲੈ ਕੇ ਦੇਵਬੰਦ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸੰਗਠਨ ਨੇ ਦਾਰੁਲ ਉਲੂਮ ਕੰਪਲੈਕਸ ’ਚ ਸ਼ਿਵ ਮੰਦਰ ਹੋਣ ਦੇ ਆਪਣੇ ਦਾਅਵਿਆਂ ਦੀ ਜਾਂਚ ਕਰਵਾਉਣ ਲਈ ਸਹਾਰਨਪੁਰ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਦੇਵਬੰਦ ਦੇ ਖੇਤਰ ਅਧਿਕਾਰੀ ਅਮਿਤ ਕੁਮਾਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ-ਵਿਵਸਥਾ ’ਚ ਵਿਘਣ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਾਹੌਲ ਖਰਾਬ ਕਰਨ ਜਾਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਪੂਰੇ ਮਾਮਲੇ ’ਤੇ ਨਜ਼ਰ ਰੱਖ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
98 ਫ਼ੀਸਦੀ ਸ਼ਰਤਾਂ 'ਤੇ ਸਹਿਮਤ ਹੋਈ ਸਰਕਾਰ ! ਫ਼ਿਰ ਵੀ ਪ੍ਰਦਰਸ਼ਨ ਜਾਰੀ ਰੱਖਣਗੇ ਝਾਰਖੰਡ ਦੇ ਵਿਦਿਆਰਥੀ
NEXT STORY