ਸੰਯੁਕਤ ਰਾਸ਼ਟਰ (ਭਾਸ਼ਾ)- ਅਮਰੀਕਾ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿੱਚ ਸ਼ਾਮਲ "ਖੁਫੀਆ ਅਧਿਕਾਰੀ" ਹੋਣ ਦੇ ਦੋਸ਼ ਵਿੱਚ ਦੇਸ਼ ਵਿੱਚੋਂ ਕੱਢਣ ਦਾ ਐਲਾਨ ਕੀਤਾ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਪੰਜਵੇਂ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ। ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸੀ ਡਿਪਲੋਮੈਟਾਂ ਨੇ "ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਸੰਯੁਕਤ ਰਾਜ ਵਿੱਚ ਰਹਿਣ ਦੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ, ਜੋ ਸਾਡੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹਨ।
ਮਿਸ਼ਨ ਨੇ ਕਿਹਾ ਕਿ ਕੱਢਣ ਦੀ ਪ੍ਰਕਿਰਿਆ "ਕਈ ਮਹੀਨਿਆਂ ਤੋਂ ਜਾਰੀ" ਸੀ ਅਤੇ 193 ਮੈਂਬਰੀ ਵਿਸ਼ਵ ਸੰਸਥਾ ਦੇ ਮੇਜ਼ਬਾਨ ਵਜੋਂ ਸੰਯੁਕਤ ਰਾਸ਼ਟਰ ਨਾਲ ਅਮਰੀਕਾ ਦੇ ਸਮਝੌਤੇ ਮੁਤਾਬਕ ਹੈ। ਇਸ ਮਾਮਲੇ ਵਿਚ ਰੂਸੀ ਰਾਜਦੂਤ ਵੈਸੀਲੀ ਨੇਬੇਨਜ਼ੀਆ ਪ੍ਰਤੀ ਉਸ ਦੀ ਪ੍ਰਤੀਕ੍ਰਿਆ ਬਾਰੇ ਪੁੱਛੇ ਜਾਣ 'ਤੇ ਉਹਨਾਂ ਨੇ ਐਸੋਸੀਏਟਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਰੂਸੀ ਅਧਿਕਾਰੀ ਜਾਸੂਸੀ ਵਿੱਚ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਵਿਅਕਤੀ ਨੂੰ ਅਣਚਾਹਾ (unwanted) ਘੋਸ਼ਿਤ ਕਰਦੇ ਹਨ, ਤਾਂ ਉਹ ਇਹੀ ਬਹਾਨਾ ਬਣਾਉਂਦੇ ਹਨ। ਇਹੀ ਇਕ ਉਹ ਸਪੱਸ਼ਟੀਕਰਨ ਹੈ ਜੋ ਉਹ ਦਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਫੇਕ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਕਰ ਰਿਹੈ ਬਦਨਾਮ
ਇਹ ਪੁੱਛੇ ਜਾਣ 'ਤੇ ਕੀ ਰੂਸ ਇਸ ਨੂੰ ਲੈ ਕੇ ਜਵਾਬੀ ਕਾਰਵਾਈ ਕਰੇਗਾ ਤਾਂ ਉਹਨਾਂ ਨੇ ਕਿਹਾ ਕਿ ਇਹ ਫ਼ੈਸਲਾ ਮੇਰੇ ਵੱਲੋਂ ਨਹੀਂ ਲਿਆ ਜਾਣਾ ਪਰ ਕੂਟਨੀਤਕ ਪ੍ਰਕਿਰਿਆ ਵਿੱਚ ਇਹ ਆਮ ਗੱਲ ਹੈ। ਨੇਬੇਨਜ਼ੀਆ ਨੇ ਸੋਮਵਾਰ ਨੂੰ ਕੌਂਸਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਰੂਸੀ ਮਿਸ਼ਨ ਖ਼ਿਲਾਫ਼ ਮੇਜ਼ਬਾਨ ਦੇਸ਼ ਦੇ ਇਕ "ਇੱਕ ਹੋਰ ਦੁਸ਼ਮਣੀ ਵਾਲੀ ਹਰਕਤ" ਬਾਰੇ ਜਾਣਕਾਰੀ ਮਿਲੀ ਹੈ। ਉਸ ਨੇ ਇਸ ਕਦਮ ਨੂੰ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦਰਮਿਆਨ ਹੋਏ ਸਮਝੌਤੇ ਅਤੇ ਕੂਟਨੀਤਕ ਸਬੰਧਾਂ ਨੂੰ ਨਿਯੰਤਰਿਤ ਕਰਨ ਵਾਲੇ ਵਿਏਨਾ ਕਨਵੈਨਸ਼ਨ ਦੀ "ਗੰਭੀਰ ਉਲੰਘਣਾ" ਦੱਸਿਆ। ਨੇਬੇਨਜ਼ੀਆ ਦੇ ਇਸ ਬਿਆਨ ਮਗਰੋਂ ਅਮਰੀਕਾ ਦੇ ਉਪ ਰਾਜਦੂਤ ਰਿਚਰਡ ਮਿਲਜ਼ ਨੇ ਕੱਢਣ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ-ਯੂਕ੍ਰੇਨ ਜੰਗ 'ਚ ਤਬਾਹ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼, ਜਾਣੋ ਕੀ ਸੀ ਖ਼ਾਸੀਅਤ
NEXT STORY