ਵਾਸ਼ਿੰਗਟਨ— ਜਿਨ੍ਹਾਂ ਵਰਕਰਾਂ ਨੇ ਅਮਰੀਕਾ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ, ਉਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਵਧ ਤੋਂ ਵਧ ਮੌਕਾ ਦੇਣ ਦੀ ਕੋਸ਼ਿਸ਼ ਵਜੋਂ ਬੁੱਧਵਾਰ ਨੂੰ ਟ੍ਰੰਪ ਪ੍ਰਸ਼ਾਸਨ ਨੇ ਰਸਮੀ ਤੌਰ 'ਤੇ ਐੱਚ1 ਬੀ ਵੀਜ਼ਾ ਸਬੰਧਤ ਇਕ ਨਵੇਂ ਨਿਯਮ ਦਾ ਐਲਾਨ ਕੀਤਾ ਹੈ, ਜਿਸ 'ਚ ਜ਼ੋਰ ਦੇ ਕੇ ਕਿਹਾ ਗਿਆ ਕਿ ਇਹ ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਇਹ ਅਮਰੀਕਾ 'ਚ ਵਧੀਆ ਪ੍ਰਤਿਭਾ ਨੂੰ ਖਿੱਚਣ 'ਚ ਮਦਦ ਕਰੇਗਾ।
ਫਾਈਨਲ ਨਿਯਮ ਉਸ ਕ੍ਰਮ ਦਾ ਉਲਟ ਹੈ, ਜਿਸ 'ਚ ਅਮਰੀਕੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਨੇ ਐਚ1 ਬੀ ਦੀਆਂ ਅਰਜ਼ੀਆਂ ਦੀ ਚੋਣ ਲਈ ਰੈਗੂਲਰ ਕੈਪ ਅਤੇ ਐਡਵਾਂਸ ਡਿਗਰੀ ਛੋਟ ਦਿੱਤੀ ਸੀ। ਇਸ ਦੇ ਨਾਲ ਹੀ ਇਹ ਐੱਚ1 ਬੀ ਕੈਪ-ਵਿਸ਼ਿਆਂ ਦੀਆਂ ਅਰਜ਼ੀਆਂ ਦਾਇਰ ਕਰਨ ਦੀ ਮੰਗ ਕਰਨ ਵਾਲੇ ਬਿਨੈਕਾਰਾਂ ਲਈ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਦੀ ਲੋੜ 'ਤੇ ਜ਼ੋਰ ਦਿੰਦਾ ਹੈ।
ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਵੀਰਵਾਰ ਨੂੰ ਫੈਡਰਲ ਰਜਿਸਟਰ 'ਚ ਪ੍ਰਕਾਸ਼ਿਤ ਹੋਣ ਵਾਲਾ ਨਵਾਂ ਨਿਯਮ 1 ਅਪ੍ਰੈਲ ਤੋਂ ਲਾਗੂ ਹੋਵੇਗਾ, ਹਾਲਾਂਕਿ ਇਲੈਕਟ੍ਰਾਨਿਕ ਰਜਿਸਟਰੇਸ਼ਨ ਦੀ ਲੋੜ ਨੂੰ ਮਾਲੀ ਸਾਲ 2020 ਕੈਪ ਸੀਜ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਯੂ.ਐੱਸ.ਸੀ.ਆਈ.ਸੀ. ਦੇ ਡਾਇਰੈਕਟਰ ਫ੍ਰਾਂਸਿਸ ਕਿਸਨਾ ਨੇ ਕਿਹਾ ਕਿ “ਇਹ ਸਾਧਾਰਣ ਅਤੇ ਸਮਾਰਟ ਬਦਲਾਅ ਇੰਪਲਾਇਰਸ ਲਈ ਇਕ ਸਾਕਾਰਾਤਮਕ ਲਾਭ ਹੈ, ਉਹ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਕਰਦੇ ਹਨ ਤੇ ਐੱਚ1 ਬੀ ਵੀਜ਼ਾ ਪ੍ਰੋਗਰਾਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।
ਇਸ ਮਹੀਨੇ ਦੇ ਸ਼ੁਰੂ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਐਚ1 ਬੀ ਵੀਜ਼ਾ ਪ੍ਰਣਾਲੀ 'ਚ ਤਬਦੀਲੀਆਂ ਕਰਨਾ ਚਾਹੁੰਦੇ ਹਨ ਤਾਂ ਜੋ ਇਨ੍ਹ੍ਹਾਂ ਵੀਜ਼ਿਆਂ ਦੇ ਧਾਰਕ ਅਮਰੀਕਾ 'ਚ ਰਹਿ ਸਕਣ ਅਤੇ ਨਾਗਰਿਕਤਾ ਦੇ ਆਪਣੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਸਕਣ। ਭਾਰਤੀ ਆਈ.ਟੀ. ਪੇਸ਼ੇਵਰਾਂ 'ਚ ਪ੍ਰਸਿੱਧ ਐੱਚ1 ਬੀ ਵੀਜ਼ਾ ਇਕ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ਼ ਪਰਿਯੋਜਨਾਵਾਂ 'ਚ ਨੌਕਰੀ ਦੇਣ ਦੀ ਆਗਿਆ ਦਿੰਦਾ ਹੈ, ਜਿਸ 'ਚ ਪੇਸ਼ੇਵਰ ਮੁਹਾਰਤ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਰਜਿਸਟ੍ਰੇਸ਼ਨ ਪ੍ਰਣਾਲੀ ਦੇ ਇਕ ਵਾਰ ਲਾਗੂ ਹੋਣ ਤੋਂ ਬਾਅਦ ਮਾਲਕਾਂ ਲਈ ਸਮੁੱਚੇ ਤੌਰ 'ਤੇ ਖ਼ਰਚੇ ਘਟਣਗੇ ਅਤੇ ਸਰਕਾਰੀ ਕੁਸ਼ਲਤਾ 'ਚ ਵਾਧਾ ਕਰੇਗਾ। ਇਨ੍ਹਾਂ ਬਦਲਾਵਾਂ ਕਾਰਨ ਅਜਿਹੀਆਂ ਅਰਜ਼ੀਆਂ ਦੀ ਗਿਣਤੀ 'ਚ ਵਾਧੇ ਦੀ ਸੰਭਾਵਨਾ ਹੋਵੇਗੀ, ਜਿਸ 'ਚ ਉੱਚ ਸਿੱਖਿਆ ਦੇ ਅਮਰੀਕੀ ਸੰਸਥਾਨ ਤੋਂ ਮਾਸਟਰ ਜਾਂ ਉੱਚ ਡਿਗਰੀ ਦੇ ਨਾਲ ਐਚ1 ਬੀ ਸੰਖਿਆਵਾਂ ਦੇ ਅਲਾਟਮੈਂਟ ਤਹਿਤ ਚੁਣਿਆ ਜਾਣਾ ਚਾਹੀਦਾ ਹੈ। ਵਿਸ਼ੇਸ਼ ਰੂਪ ਨਾਲ ਇਸ ਤਬਦੀਲੀ ਦੇ ਨਤੀਜੇ ਵਜੋਂ ਅੰਦਾਜਨ 16 ਪ੍ਰਤਿਸ਼ਤ (ਜਾਂ 5,340 ਕਾਮੇ) ਦਾ ਵਾਧਾ ਹੋਵੇਗਾ।
ਕਿਤੇ ਭਿਆਨਕ ਗਰਮੀ, ਕਿਤੇ ਹੱਡ ਚੀਰਵੀਂ ਠੰਡ, ਹੋਰ ਵਿਗੜਨਗੇ ਹਾਲਾਤ
NEXT STORY