ਨੈਸ਼ਨਲ ਡੈਸਕ- ਭਾਰਤ ਦਾ ਲੋਕਪਾਲ ਗਲਤ ਕਾਰਨਾਂ ਕਰ ਕੇ ਖ਼ਬਰਾਂ ’ਚ ਹੈ। ਜਿਨ੍ਹਾਂ ਮੁੱਦਿਆਂ ਲਈ ਸੰਸਦ ਦੇ ਇਕ ਵਿਸ਼ੇਸ਼ ਕਾਨੂੰਨ ਅਧੀਨ ਲੋਕਪਾਲ ਨੂੰ ਬਣਾਇਆ ਗਿਆ ਸੀ, ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਨੂੰ 70 ਲੱਖ ਰੁਪਏ ਦੀ ਕੀਮਤ ਵਾਲੀਆਂ 7 ਲਗਜ਼ਰੀ ਬੀ. ਐੱਮ. ਡਬਲਿਊ ਕਾਰਾਂ ਦੀ ਖਰੀਦ ਲਈ ਟੈਂਡਰ ਜਾਰੀ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਲੋਕਪਾਲ ਤੇ ਲੋਕ-ਆਯੁਕਤ ਐਕਟ ’ਤੇ ਨੇੜਿਓਂ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਇਹ ਲੋਕਪਾਲ ਮੁਖੀ ਨੂੰ ਭਾਰਤ ਦੇ ਚੀਫ ਜਸਟਿਸ ਵਾਂਗ ਹੀ ਤਨਖਾਹ, ਭੱਤੇ ਤੇ ਹੋਰ ਸੇਵਾ ਸ਼ਰਤਾਂ ਪ੍ਰਦਾਨ ਕਰਦਾ ਹੈ। ਲੋਕਪਾਲ ਦੇ ਹੋਰ ਮੈਂਬਰਾਂ ਨੂੰ ਵੀ ਸੁਪਰੀਮ ਕੋਰਟ ਦੇ ਜੱਜਾਂ ਵਾਂਗ ਹੀ ਲਾਭ ਮਿਲਦੇ ਹਨ। ਚੀਫ ਜਸਟਿਸ ਨੂੰ ਇਕ ਮਰਸੀਡੀਜ਼ ਕਾਰ ਅਲਾਟ ਕੀਤੀ ਜਾਂਦੀ ਹੈ। ਹੋਰ ਜੱਜਾਂ ਨੂੰ ਬੀ. ਐੱਮ. ਡਬਲਿਊ. ਕਾਰਾਂ ਮਿਲਦੀਆਂ ਹਨ। ਮੌਜੂਦਾ ਲੋਕਪਾਲ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ. ਐਮ. ਖਾਨਵਿਲਕਰ ਹਨ।
ਇਹ ਸੱਚ ਹੈ ਕਿ ਲੋਕਪਾਲ ਪੰਜ ਸਾਲ ਪਹਿਲਾਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਦੋਸ਼ੀ ਠਹਿਰਾਉਣ ਦੇ ਯੋਗ ਨਹੀਂ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਚੁੱਪ ਰਹਿ ਸਕਦੇ ਹਨ ਕਿਉਂਕਿ ਲੋਕਪਾਲ ਦੀ ਆਲੋਚਨਾ ਇਸ ਗੱਲ ਲਈ ਹੋ ਰਹੀ ਹੈ ਕਿ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਦੋਸ਼ੀ ਠਹਿਰਾਏ ਬਿਨਾਂ ਹੀ ਬੀ. ਐੱਮ. ਡਬਲਿਊ. ਕਾਰਾਂ ਦਿੱਤੀਆਂ ਜਾ ਰਹੀਆਂ ਹਨ।
ਬਹੁਤ ਸਾਰੇ ਲੋਕ ਲੋਕਪਾਲ ਐਕਟ ਨੂੰ ਦੋਸ਼ੀ ਠਹਿਰਾਉਂਦੇ ਹਨ। ਉਹ ਕਹਿੰਦੇ ਹਨ ਕਿ ਇਹ ਇਕ ਨੁਕਸ ਵਾਲਾ ਕਾਨੂੰਨ ਹੈ ਜਿਸ ਨੇ ਲੋਕਪਾਲ ਨੂੰ ਇਕ ਬੇਕਾਰ ਲੋਕਪਾਲ ਬਣਾ ਦਿੱਤਾ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਡਾ ਮਨਮੋਹਨ ਸਿੰਘ ਦੇ ਸਮੇਂ ਤੋਂ ਹੀ ਅਫਸਰਸ਼ਾਹੀ ਮਹਿੰਗੀਆਂ ਕਾਰਾਂ ਦੀ ਵਰਤੋਂ ਕਰ ਰਹੀ ਹੈ। ਪ੍ਰਧਾਨ ਮੰਤਰੀ ਲਈ ਅੰਬੈਸਡਰ ਤੋਂ ਉੱਚ ਸੁਰੱਖਿਆ ਵਾਲੀ ਬੀ. ਐੱਮ. ਡਬਲਿਊ ਕਾਰਾਂ ਦੀ ਵਰਤੋਂ ਮਨਮੋਹਨ ਸਿੰਘ ਦੇ ਸਮੇਂ ਹੀ ਸ਼ੁਰੂ ਹੋਈ ਸੀ।
ਮੋਦੀ ਲਗਭਗ 10 ਕਰੋੜ ਰੁਪਏ ਦੀ ਕੀਮਤ ਵਾਲੀ ਰੇਂਜ ਰੋਵਰ ਸੈਂਟੀਨੇਲ ਕਾਰ ਦੀ ਵਰਤੋਂ ਕਰਦੇ ਹਨ। ਮੋਦੀ ਵੱਲੋਂ ਵਰਤੀ ਆਂ ਜਾਣ ਵਾਲੀਆਂ ਹੋਰ ਕਾਰਾਂ ’ਚ ਇਕ ਬੀ. ਐੱਮ. ਡਬਲਿਊ. ਕਾਰ, ਇਕ ਮਰਸੀਡੀਜ਼-ਮੇਅਬੈਕ ਐੱਸ 650 ਗਾਰਡ ਤੇ ਸਭ ਤੋਂ ਕਿਫਾਇਤੀ ਟੋਇਟਾ ਲੈਂਡ ਕਰੂਜ਼ਰ ਸ਼ਾਮਲ ਹਨ, ਜਿਸ ਦੀ ਕੀਮਤ 2 ਕਰੋੜ ਰਪਏ ਤੋਂ ਥੋੜ੍ਹੀ ਵੱਧ ਹੈ।
ਪਟਾਕੇ ਚਲਾਉਂਦੇ ਸਮੇਂ 5 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ
NEXT STORY