ਇੰਟਰਨੈਸ਼ਨਲ ਡੈਸਕ- ਅਮਰੀਕੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੀਤੇ ਗਏ ਸਮੁੰਦਰੀ ਹਮਲਿਆਂ ਵਿੱਚ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ‘ਯੂ.ਐੱਸ. ਸਦਰਨ ਕਮਾਂਡ’ ਵੱਲੋਂ ਜਾਰੀ ਬਿਆਨ ਵਿੱਚ ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਸਤੰਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੈਰੇਬੀਅਨ ਸਾਗਰ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਘੱਟੋ-ਘੱਟ 36 ਹਮਲੇ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਵਿੱਚ 116 ਲੋਕ ਮੌਕੇ 'ਤੇ ਹੀ ਮਾਰੇ ਗਏ ਸਨ, ਜਦਕਿ ਹਮਲਿਆਂ ਤੋਂ ਬਾਅਦ ਲਾਪਤਾ ਹੋਏ 10 ਹੋਰ ਲੋਕਾਂ ਨੂੰ ਵੀ ਹੁਣ ਮ੍ਰਿਤਕ ਮੰਨ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਡੁੱਬ ਗਈ ਕਿਸ਼ਤੀ ! 350 ਤੋਂ ਵੱਧ ਲੋਕ ਸੀ ਸਵਾਰ, ਕਈਆਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ
ਅਮਰੀਕੀ ਫੌਜ ਅਨੁਸਾਰ, 30 ਦਸੰਬਰ ਨੂੰ ਜਦੋਂ ਫੌਜੀ ਦਸਤਿਆਂ ਨੇ 3 ਕਿਸ਼ਤੀਆਂ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਚਣ ਲਈ 8 ਲੋਕਾਂ ਨੇ ਸਮੁੰਦਰ 'ਚ ਛਾਲ ਮਾਰ ਦਿੱਤੀ ਸੀ ਤੇ ਉਹ ਵਾਪਸ ਨਹੀਂ ਮਿਲੇ, ਜਦਕਿ 2 ਹੋਰ ਵਿਅਕਤੀ 27 ਅਕਤੂਬਰ ਅਤੇ ਪਿਛਲੇ ਸ਼ੁੱਕਰਵਾਰ ਨੂੰ ਹੋਏ ਹਮਲਿਆਂ ਤੋਂ ਬਾਅਦ ਲਾਪਤਾ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਸਖ਼ਤ ਹਮਲਿਆਂ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਦੱਖਣੀ ਅਮਰੀਕਾ ਵਿੱਚ ਨਸ਼ਾ ਤਸਕਰਾਂ 'ਤੇ ਹਮਲੇ ਕਰਦਾ ਰਹੇਗਾ ਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਅਜਿਹੀ ਕਾਰਵਾਈ ਜ਼ਰੂਰੀ ਹੈ। ਅਮਰੀਕੀ ਫੌਜ ਵੱਲੋਂ ਇਹ ਕਾਰਵਾਈਆਂ ਸਮੁੰਦਰੀ ਰਸਤੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਦੇ ਉਦੇਸ਼ ਨਾਲ ਲਗਾਤਾਰ ਜਾਰੀ ਹਨ।
ਇਹ ਵੀ ਪੜ੍ਹੋ- AUS ; ਸਵੇਰੇ-ਸਵੇਰੇ ਕ੍ਰੈਸ਼ ਹੋ ਗਿਆ ਜਹਾਜ਼ ! ਡਿੱਗਦਿਆਂ ਹੀ ਹੋਏ ਟੋਟੇ-ਟੋਟੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਤੋਂ ਆਈ ਮਾੜੀ ਖ਼ਬਰ: ਸਾਬਕਾ ਲਿਬਰਲ ਕੈਬਨਿਟ ਮੰਤਰੀ ਕ੍ਰਿਸਟੀ ਡੰਕਨ ਦਾ ਦੇਹਾਂਤ
NEXT STORY