ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਡੋਨਾਲਡ ਟਰੰਪ ਦੇ ਖ਼ਾਸ ਰਹੇ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੂੰ ਵੱਡਾ ਝਟਕਾ ਦਿੰਦੇ ਹੋਏ ਅਰਬਾਂ ਡਾਲਰ ਦੇ ਹਥਿਆਰਾਂ ਦੀ ਵਿਕਰੀ 'ਤੇ ਰੋਕ ਲਾਈ ਹੈ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਟਰੰਪ ਦੇ ਹਥਿਆਰਾਂ ਦੇ ਸੌਦਿਆਂ ਦੀ ਵੱਡੇ ਪੱਧਰ 'ਤੇ ਸਮੀਖਿਆ ਕਰ ਰਿਹਾ ਹੈ। ਉੱਥੇ ਹੀ, ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਹ ਨਵੇਂ ਪ੍ਰਸ਼ਾਸਨ ਲਈ ਪ੍ਰਤੀਕਾਤਮਕ ਕਦਮ ਹੈ। ਇਨ੍ਹਾਂ ਸਮਝੌਤਿਆਂ ਵਿਚ ਯੂ. ਏ. ਈ. ਨਾਲ ਅਮਰੀਕਾ ਦੇ ਸਭ ਤੋਂ ਘਾਤਕ ਐੱਫ-35 ਫਾਈਟਰ ਜੈੱਟ ਦੀ ਡੀਲ ਵੀ ਸ਼ਾਮਲ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਮੁਲਤਵੀ ਕੀਤਾ ਗਿਆ ਹਥਿਆਰ ਸਮਝੌਤਾ ਸਮੀਖਿਆ ਅਧੀਨ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰੇਗਾ ਕਿ ਜੋ ਕੁਝ ਵੀ ਵਿਚਾਰ ਕੀਤਾ ਜਾ ਰਿਹਾ ਹੈ, ਉਹ ਸਾਡੇ ਰਣਨੀਤਕ ਟੀਚਿਆਂ ਅਤੇ ਵਿਦੇਸ਼ ਨੀਤੀ ਨੂੰ ਅੱਗੇ ਵਧਾਵੇ। ਬਲਿੰਕਨ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਇਹ ਬਿਆਨ ਕਿਸ ਦੇਸ਼ ਲਈ ਕੀਤਾ ਹੈ। ਟਰੰਪ ਪ੍ਰਸ਼ਾਸਨ ਦੇ ਅਰਬਾਂ ਡਾਲਰ ਦੇ ਹਥਿਆਰਾਂ ਦੀ ਡੀਲ ਕਰਨ ਦੇ ਬਾਅਦ ਹੁਣ ਬਾਈਡੇਨ ਵਲੋਂ ਇਨ੍ਹਾਂ ਦੀ ਸਮੀਖਿਆ ਕਰਨਾ ਅਮਰੀਕਾ ਦੀਆਂ ਨੀਤੀਆਂ ਵਿਚ ਵੱਡੇ ਬਦਲਾਅ ਦਾ ਸੰਕੇਤ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ- ਇਟਲੀ ‘ਚ ਦੋ ਹਾਦਸਿਆਂ ਦੌਰਾਨ ਬਰਨਾਲਾ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਦੀ ਮੌਤ
ਇਸ ਤੋਂ ਪਹਿਲਾਂ ਵਾਲ ਸਟ੍ਰੀਟ ਜਨਰਲ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਸਾਊਦੀ ਅਰਬ ਨੂੰ ਬਹੁਤ ਖ਼ਤਰਨਾਕ ਹਥਿਆਰ ਅਤੇ ਯੂ. ਏ. ਈ. ਨੂੰ ਐੱਫ਼-35 ਜਹਾਜ਼ ਦੇਣ 'ਤੇ ਕੁਝ ਸਮੇਂ ਲਈ ਬੈਨ ਲਾਇਆ ਹੈ। ਅਮਰੀਕਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦ ਬਾਈਡੇਨ ਨੇ ਇਕ ਹਫ਼ਤਾ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸਾਊਦੀ ਅਰਬ ਨਾਲ ਅਮਰੀਕਾ ਦੇ ਸੰਬੰਧਾਂ ਦੀ ਸਮੀਖਿਆ ਕਰਨਗੇ। ਬਾਈਡੇਨ ਨੇ ਸੱਤਾ ਸੰਭਾਲਣ ਦੇ ਬਾਅਦ ਟਰੰਪ ਦੇ ਕਈ ਫ਼ੈਸਲਿਆਂ ਨੂੰ ਬਦਲਿਆ ਹੈ ਜਾਂ ਉਨ੍ਹਾਂ ਦੀ ਸਮੀਖਿਆ ਕਰ ਰਹੇ ਹਨ।
► ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਕੋਰੋਨਾ ਆਫ਼ਤ : ਵਿਸ਼ਵ 'ਚ 10 ਕਰੋੜ ਤੋਂ ਵਧੇਰੇ ਲੋਕ ਪੀੜਤ, ਹੁਣ ਤੱਕ 21.70 ਲੱਖ ਤੋਂ ਵੱਧ ਦੀ ਮੌਤ
NEXT STORY