ਇੰਡੀਆਨਾਪੋਲਿਸ-ਕੋਵਿਡ-19 ਨਾਲ ਮੌਤ ਤੋਂ ਪਹਿਲਾਂ ਇਕ ਗੈਰ-ਗੋਰੀ ਡਾਕਟਰ ਨੇ ਇਲਾਜ ’ਚ ਨਸਲੀ ਭੇਦਭਾਵ ਦੀ ਸ਼ਿਕਾਇਤ ਸੰਬੰਧੀ ਇਕ ਵੀਡੀਓ ਬਣਾਇਆ ਸੀ ਜੋ ਉਸ ਦੀ ਮੌਤ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਇੰਡੀਆਨਾ ਦੇ ਇਕ ਹਸਪਤਾਲ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਸ਼ਿਕਾਇਤ ਦੇ ਮੱਦੇਨਜ਼ਰ ਉਸ ਦੇ ਇਲਾਜ ਦੀ ‘ਬਾਹਰੋਂ ਪੂਰੀ ਸਮੀਖਿਆ’ ਕਰਵਾਈ ਜਾਵੇਗੀ। ਇਕ ਫੇਸਬੁੱਕ ਪੋਸਟ ਮੁਤਾਬਕ ਡਾ. ਸੂਸਰ ਮੂਰ (52) ਦੇ ਪਿਛਲੇ ਮਹੀਨੇ ਦੇ ਆਖਿਰ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਪਤਾ ਚੱਲਿਆ ਸੀ ਅਤੇ ਉਨ੍ਹਾਂ ਨੂੰ ਇੰਡੀਆਨਾ ਦੇ ਕਾਰਮਲ ’ਚ ਆਈ.ਯੂ. ਹੈਲਥ ਨਾਰਥ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਆਪਣੀ ਸਥਿਤੀ ਅਤੇ ਡਾਕਟਰੀ ਪ੍ਰੀਕਿਰਿਆਵਾਂ ਦੇ ਬਾਰੇ ’ਚੇ ਪੂਰੀ ਤਰ੍ਹਾਂ ਜਾਣਕਾਰੀ ਰੱਖਣ ਵਾਲੀ ਫਿਜ਼ੀਸ਼ੀਅਨ ਨੇ ਕਿਹਾ ਕਿ ਉਨ੍ਹਾਂ ਨੂੰ ਇੰਡੀਆਨਾ, ਕਾਰਮਲ ਦੇ ਹਸਪਤਾਲ ’ਚ ਦਾਖਲ ਰਹਿਣ ਦੌਰਾਨ ਵਾਰ-ਵਾਰ ਦਵਾਈਆਂ, ਐਕਸਰੇਅ ਅਤੇ ਹੋਰ ਨਿਯਮਤ ਜਾਂਚ ਲਈ ਕਹਿਣਾ ਪੈਂਦਾ ਸੀ।ਉਨ੍ਹਾਂ ਨੇ ਕਿਹਾ ਕਿ ਇਕ ਗੋਰੇ ਡਾਕਟਰ ਨੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਦਰਦ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਹਾ ਕਿ ਉਸ ਨੂੰ ਹਸਪਤਾਲ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਚਾਰ ਦਸੰਬਰ ਦੇ ਆਪਣੀ ਵੀਡੀਓ ’ਚ ਕਿਹਾ ਕਿ ਜੇਕਰ ਮੈਂ ਗੋਰੀ ਹੁੰਦੀ ਤਾਂ ਮੈਨੂੰ ਇਸ ’ਚੋਂ ਨਾ ਲੰਘਣਾ ਪੈਂਦਾ। ਵੀਡੀਓ ’ਚ ਉਨ੍ਹਾਂ ਦੀ ਆਵਾਜ਼ ਬੇਹੱਦ ਕਮਜ਼ੋਰ ਆ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਗੈਰ-ਗੋਰੇ ਲੋਕ ਮਾਰੇ ਜਾਂਦੇ ਹਨ ਜਦ ਤੁਸੀਂ ਉਨ੍ਹਾਂ ਨੂੰ ਘਰ ਭੇਜ ਦਿੰਦੇ ਹੋ ਅਤੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਲਈ ਕਿਵੇਂ ਲੜਨਾ ਹੈ।
ਇਹ ਵੀ ਪੜ੍ਹੋ -ਫਰਾਂਸ ਸਮੇਤ 8 ਯੂਰਪੀਨ ਦੇਸ਼ਾਂ 'ਚ ਪਾਇਆ ਗਿਆ ਕੋਰੋਨਾ ਦਾ ਨਵਾਂ ਰੂਪ
ਪੋਸਟ ਮੁਤਾਬਕ, ਇੰਡੀਆਨਾ ਯੂਨੀਵਰਸਿਟੀ ਹੈਲਥ ਸਿਸਟਮ ਵੱਲੋਂ ਸੰਚਾਲਿਤ ਹਸਪਤਾਲ ਵੱਲੋਂ ਗੈਰ-ਗੋਰੇ ਡਾਕਟਰ ਨੂੰ ਸੱਤ ਦਸੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ 12 ਘੰਟਿਆਂ ਬਾਅਦ ਹੀ ਬਹੁਤ ਤੇਜ਼ ਬੁਖਾਰ ਹੋਣ ਅਤੇ ਬਲੱਡ ਪ੍ਰੈੱਸ਼ਰ ਘੱਟ ਹੋਣ ’ਤੇ ਉਨ੍ਹਾਂ ਨੂੰ ਫਿਰ ਤੋਂ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਡਾਕਟਰ ਨੂੰ ਇਕ ਹੋਰ ਹਸਪਤਾਲ, ਕਾਰਮਲ ਦੇ ਏਸਕੇਨਸੀਅਨ ਸੈਂਟ ਵਿੰਸੈਂਟ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਚੰਗਾ ਮਹਿਸੂਸ ਹੋ ਰਿਹਾ ਸੀ। ਡਾਕਟਰ ਦੇ 19 ਸਾਲਾ ਪੁੱਤਰ ਹੇਨਰੀ ਮੁਹੰਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿਗੜਦੀ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਹੇਨਰੀ ਦੱਸਿਆ ਕਿ 20 ਦਸੰਬਰ ਨੂੰ ਮਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਹੇਲਮੰਦ ਅਤੇ ਕੰਧਾਰ ਸੂਬੇ ’ਚ 66 ਅੱਤਵਾਦੀ ਢੇਰ
NEXT STORY