ਵਾਸ਼ਿੰਗਟਨ-ਸਾਊਥ ਚਾਈਨਾ-ਸੀ ਨੂੰ ਲੈ ਕੇ ਅਮਰੀਕਾ ਅਤੇ ਚੀਨ ਆਹਮੋ-ਸਾਹਮਣੇ ਆ ਗਏ ਹਨ। ਗੁਆਂਢੀ ਦੇਸ਼ਾਂ ਦੀ ਜ਼ਮੀਨ 'ਤੇ ਕਬਜ਼ੇ ਦੀ ਨੀਅਤ ਰੱਖਣ ਵਾਲੇ ਚੀਨ ਨੇ ਆਪਣੀ ਵਿਸਤਾਰਵਾਦੀ ਸੋਚ ਦੇ ਕਾਰਣ ਸਾਊਥ ਚਾਈਨਾ-ਸੀ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ ਪਰ ਅਮਰੀਕਾ ਨੇ ਹੁਣ ਚੀਨ ਨੂੰ ਮੂੰਹਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਸਾਊਥ ਚਾਈਨਾ-ਸੀ 'ਚ ਅਮਰੀਕਾ ਦੇ ਦੋ ਏਅਰਕ੍ਰਾਫਟ ਕੈਰੀਅਰ ਗਰੁੱਪਸ ਜਿਸ 'ਚ ਦਰਜਨਾਂ ਜੰਗੀ ਜਹਾਜ਼ ਅਤੇ ਘਟੋ-ਘੱਟ 120 ਫਾਈਟਰ ਏਅਰਕ੍ਰਾਫਟਸ ਸ਼ਾਮਲ ਸਨ, ਨੇ ਜੁਆਇੰਟ ਐਕਸਰਸਾਈਜ਼ ਕੀਤੀ।
ਇਹ ਵੀ ਪੜ੍ਹੋ -ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰ ਜਵਾਬ
ਅਮਰੀਕਾ ਦੇ ਇਸ ਕਦਮ ਨਾਲ ਖਿੱਝੇ ਚੀਨ ਨੇ ਅਭਿਆਸ ਦੀ ਆਲੋਚਨਾ ਕਰਦੇ ਹੋਏ ਇਸ ਨੂੰ 'ਤਾਕਤ ਦਾ ਪ੍ਰਦਰਸ਼ਨ' ਦੱਸਿਆ। ਅਮਰੀਕੀ ਨੇਵੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਥਿਯੋਡੋਰ ਰੂਜਵੈਲਟ ਅਤੇ ਨਿਮਤਿਜ ਕੈਰੀਅਰ ਸਟ੍ਰਾਈਕ ਗਰੁੱਪਸ ਨੇ ਕਾਫੀ ਟ੍ਰੈਫਿਕ ਵਾਲੇ ਇਲਾਕੇ ਦੇ ਚੁਣੌਤੀਪੂਰਨ ਵਾਤਾਵਰਣ 'ਚ ਅਮਰੀਕੀ ਨੇਵੀ ਦੀ ਸਮਰਥਾ ਦਿਖਾਈ। ਡਿਊਲ ਕੈਰੀਅਰ ਆਪਰੇਸ਼ਨ ਦੇ ਹਿੱਸੇ ਦੇ ਰੂਪ 'ਚ ਸਟ੍ਰਾਈਕ ਗਰੁੱਪਸ ਨੇ ਕਮਾਂਡ ਅਤੇ ਕੰਟਰੋਲ ਸਮਰਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਕਈ ਅਭਿਆਸ ਕੀਤੇ। ਪਿਛਲੀ ਵਾਰ ਅਮਰੀਕੀ ਨੇਵੀ ਨੇ ਜੁਲਾਈ 2020 'ਚ ਸਾਊਥ ਚਾਈਨਾ-ਸੀ 'ਚ ਡਿਊਲ ਕੈਰੀਅਰ ਆਪਰੇਸ਼ਨ ਕੀਤਾ ਸੀ ਜਦ ਰੋਨਾਲਡ ਰੀਗਨ ਅਤੇ ਨਿਮਤਿਜ ਕੈਰੀਅਰ ਸਟ੍ਰਾਈਕ ਗਰੁੱਪਸ-ਸੀ 'ਚ ਉਤਰੇ ਸਨ।
ਇਹ ਵੀ ਪੜ੍ਹੋ -ਰੂਸ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਣ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ
ਅਮਰੀਕਾ ਦੇ ਇਸ ਕਦਮ ਨਾਲ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਅਮਰੀਕੀ ਜੰਗੀ ਜਹਾਜ਼ਾਂ ਅਤੇ ਜਹਾਜ਼ਾਂ ਵੱਲੋਂ ਸਾਊਥ ਚਾਈਨਾ-ਸੀ 'ਚ ਲਗਾਤਾਰ 'ਤਾਕਤ ਦਿਖਾਉਣਾ' ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਅਨੁਕੂਲ ਨਹੀਂ ਹੈ। ਵਾਂਗ ਨੇ ਅਗੇ ਕਿਹਾ ਕਿ ਚੀਨ ਰਾਸ਼ਟਰੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਦਾ ਰਹੇਗਾ ਅਤੇ ਇਸ ਖੇਤਰ ਦੇ ਦੇਸ਼ਾਂ ਨਾਲ ਕੰਮ ਕਰਦੇ ਹੋਏ ਸਾਊਥ ਚਾਈਨਾ-ਸੀ 'ਚ ਸ਼ਾਂਤੀ ਅਤੇ ਸਥਿਰਤਾ ਲਈ ਮਜ਼ਬੂਤੀ ਨਾਲ ਕੰਮ ਕਰੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ
NEXT STORY