ਦੁਬਈ (ਏ.ਪੀ.)- ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਹੋਰਮੁਜ ਜਲਸੰਧੀ ਦੇ ਨੇੜੇ ਨਿਸ਼ਾਨਾ ਬਣਾਏ ਗਏ ਇਕ ਤੇਲ ਟੈਂਕਰ ਤੋਂ ਜ਼ਿੰਦਾ ਬੰਬ ਹਟਾਏ ਸਨ। ਅਮਰੀਕਾ ਨੇ ਇਹ ਵੀਡੀਓ ਜਾਰੀ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਈਰਾਨ ਨੇ ਘਟਨਾ ਵਿਚ ਆਪਣੀ ਸ਼ਮੂਲੀਅਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਨੇਵੀ ਈਰਾਨ ਦੇ ਤਟ 'ਤੇ ਓਮਾਨ ਖਾੜੀ ਵਿਚ ਸੰਕਟਗ੍ਰਸਤ ਬੇੜਿਆਂ ਦੀ ਮਦਦ ਲਈ ਗਈ ਸੀ। ਬੇੜਿਆਂ ਦੇ ਸੰਚਾਲਕਾਂ ਨੇ ਫਿਲਹਾਲ ਸਪੱਸ਼ਟ ਨਹੀਂ ਕੀਤਾ ਹੈ ਕਿ ਨਾਰਵੇ ਦੀ ਮਾਲਕੀ ਵਾਲੀ ਐਮ. ਟੀ. ਫਰੰਟ ਅਲਟਾਇਰ ਅਤੇ ਜਾਪਾਨ ਦੀ ਮਾਲਕੀਅਤ ਵਾਲੇ ਕੋਕੁਕਾ ਕਰੇਜੀਅਸ ਬੇੜਿਆਂ ਨੂੰ ਕਿਸ ਨੇ ਅਤੇ ਕਿਉਂ ਨੁਕਸਾਨ ਪਹੁੰਚਾਇਆ।
ਇਨ੍ਹਾਂ ਬੇੜਿਆਂ ਵਿਚ ਪੈਟਰੋਲੀਅਮ ਪਦਾਰਥ ਭਰਿਆ ਸੀ ਅਤੇ ਫਰੰਟ ਅਲਟਾਇਰ ਵਿਚ ਘੰਟਿਆਂਬੱਧੀ ਅੱਗ ਲੱਗੀ ਰਹੀ ਜਿਸ ਨਾਲ ਸੰਘਣਾ ਅਤੇ ਕਾਲਾ ਧੂੰਆਂ ਉਠਦਾ ਰਿਹਾ। ਈਰਾਨ ਨੇ ਇਸ ਹਮਲੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਇਸ ਨੂੰ ਅਮਰੀਕਾ ਦੇ ਈਰਾਨ ਵਿਰੋਧੀ ਮੁਹਿੰਮ ਦਾ ਬੇਤੁਕਾ ਦਾਅਵਾ ਕਰਾਰ ਦਿੱਤਾ ਹੈ। ਹਾਲਾਂਕਿ ਈਰਾਨ 1987 ਅਤੇ 1988 ਵਿਚ ਟੈਂਕਰ ਜੰਗ ਦੌਰਾਨ ਤੇਲ ਟੈਂਕਰਾਂ ਖਿਲਾਫ ਬੰਬਾਂ ਦੀ ਵਰਤੋਂ ਕਰ ਚੁੱਕਾ ਹੈ, ਜਦੋਂ ਅਮਰੀਕੀ ਨੇਵੀ ਇਸ ਖੇਤਰ ਤੋਂ ਲੰਘਣ ਵਾਲੇ ਬੇੜਿਆਂ ਦੀ ਰੱਖਿਆ ਕਰਦੀ ਸੀ। ਅਮਰੀਕੀ ਫੌਜ ਦੇ ਕੇਂਦਰੀ ਕਮਾਨ ਵਲੋਂ ਜਾਰੀ ਬਲੈਕ ਐਂਡ ਵ੍ਹਾਈਟ ਫੁਟੇਜ ਅਤੇ ਤਸਵੀਰਾਂ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਬੇੜੇ 'ਤੇ ਜ਼ਿੰਦਾ ਬੰਬ ਸਨ। ਕੇਂਦਰੀ ਕਮਾਨ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾਕਿ ਈਰਾਨ ਦੇ ਦਸਤੇ ਨੇ ਇਸ ਬੇੜੇ ਤੋਂ ਜ਼ਿੰਦਾ ਬੰਬ ਹਟਾਏ ਸਨ।
SCO ਸੰਮੇਲਨ 'ਚ ਹਸਨ ਰੂਹਾਨੀ ਨੇ ਅਮਰੀਕਾ ਨੂੰ ਦੱਸਿਆ ਗੰਭੀਰ ਖਤਰਾ
NEXT STORY