ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਦਿੱਤਾ ਹੈ। ਕੋਲੋਰਾਡੋ ਨੇ ਟਰੰਪ ਨੂੰ ਮਾਰਚ ਦੇ ਰਾਸ਼ਟਰਪਤੀ ਚੋਣ ਪ੍ਰਾਇਮਰੀ ਬੈਲਟ 'ਤੇ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। ਦੱਸਣਯੋਗ ਹੈ ਕਿ 2021 'ਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਕੈਪੀਟਲ ਦੀ ਇਮਾਰਤ 'ਤੇ ਹਮਲਾ ਕੀਤਾ ਸੀ। ਇਸ ਲਈ ਅਦਾਲਤ ਨੇ ਟਰੰਪ ਨੂੰ ਅਯੋਗ ਠਹਿਰਾਉਂਦੇ ਹੋਏ ਇਹ ਫ਼ੈਸਲਾ ਦਿੱਤਾ। ਸਿਟੀਜ਼ਨਜ਼ ਫਾਰ ਰਿਸਪਾਂਸੀਬਿਲਟੀ ਐਂਡ ਐਥਿਕਸ ਗਰੁੱਪ ਨੇ ਟਰੰਪ ਨੂੰ ਅਯੋਗ ਠਹਿਰਾਉਣ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ।
ਕੋਲੋਰਾਡੋ ਰਾਜ ਦੀ ਇੱਕ ਅਦਾਲਤ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਥਾਈ ਤੌਰ 'ਤੇ ਫ਼ੈਸਲੇ ਨੂੰ ਮੁਅੱਤਲ ਕਰ ਰਹੀ ਹੈ। ਜਿਸ ਨਾਲ ਟਰੰਪ ਨੂੰ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਯੋਗਤਾ ਦਾ ਫ਼ੈਸਲਾ ਸਿਰਫ 5 ਮਾਰਚ ਨੂੰ ਹੋਣ ਵਾਲੀ ਪ੍ਰਾਇਮਰੀ ਬੈਲਟ 'ਤੇ ਲਾਗੂ ਹੋਵੇਗਾ। ਟਰੰਪ ਦੇ ਦਫਤਰ ਨੇ ਕਿਹਾ ਕਿ ਉਹ ਅਯੋਗਤਾ ਦੇ ਫ਼ੈਸਲੇ 'ਤੇ ਅਦਾਲਤ ਵਿੱਚ ਅਪੀਲ ਕਰੇਗਾ ਅਤੇ ਅਦਾਲਤ ਨੇ 4 ਜਨਵਰੀ ਤੱਕ ਅਪੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਅਮਰੀਕੀ ਸੰਵਿਧਾਨ ਵਿੱਚ ਇੱਕ ਵਿਵਸਥਾ ਹੈ ਕਿ ਦੇਸ਼ ਵਿੱਚ ਦੇਸ਼ ਧ੍ਰੋਹ ਦੀਆਂ ਕਾਰਵਾਈਆਂ ਕਰਨ ਵਾਲੇ ਸੰਵਿਧਾਨਕ ਅਹੁਦੇ 'ਤੇ ਨਹੀਂ ਰਹਿ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਸ਼ੇ 'ਚ ਟੱਲੀ ਭਾਰਤੀ ਦਾ ਕਾਰਾ, 4 ਮਹੀਨੇ ਦੇ ਮਾਸੂਮ ਸਮੇਤ ਕੰਧ ਨਾਲ ਟਕਰਾਈ ਕਾਰ
ਕੋਲੋਰਾਡੋ ਦੀ ਅਦਾਲਤ ਨੇ ਇਸ ਵਿਵਸਥਾ ਦੇ ਆਧਾਰ 'ਤੇ ਟਰੰਪ ਨੂੰ ਅਯੋਗ ਕਰਾਰ ਦਿੱਤਾ ਸੀ। ਟਰੰਪ ਕੋਲੋਰਾਡੋ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਮਰੀਕੀ ਸੁਪਰੀਮ ਕੋਰਟ 'ਚ ਵੀ ਅਪੀਲ ਕਰਨਗੇ। ਟਰੰਪ ਦੇ ਹੋਣ 'ਤੇ ਹੀ ਵਿਵੇਕ ਰਾਮਾਸਵਾਮੀ ਦੌੜ 'ਚ ਹੋਣਗੇ। ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਉਮੀਦ ਕਰ ਰਹੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਉਹ ਤਾਂ ਹੀ ਚੋਣ ਲੜਨਗੇ, ਜੇਕਰ ਸਾਬਕਾ ਰਾਸ਼ਟਰਪਤੀ ਟਰੰਪ ਕੋਲੋਰਾਡੋ ਪ੍ਰਾਇਮਰੀ ਬੈਲਟ ਵਿੱਚ ਹੋਣਗੇ। ਵਿਵੇਕ ਰਾਮਾਸਵਾਮੀ ਭਾਰਤੀ ਮੂਲ ਦੇ ਇੱਕ ਉੱਘੇ ਅਮਰੀਕੀ ਕਾਰੋਬਾਰੀ ਹਨ। ਉਹ ਅਮਰੀਕਾ ਵਿੱਚ ਦਵਾਈਆਂ ਦੇ ਕਾਰੋਬਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਸ਼ੇ 'ਚ ਟੱਲੀ ਭਾਰਤੀ ਦਾ ਕਾਰਾ, 4 ਮਹੀਨੇ ਦੇ ਮਾਸੂਮ ਸਮੇਤ ਕੰਧ ਨਾਲ ਟਕਰਾਈ ਕਾਰ
NEXT STORY