ਵਾਸ਼ਿੰਗਟਨ-ਸੀਨੀਅਰ ਅਮਰੀਕੀ ਡਿਪਲੋਮੈਟ ਅਤੁਲ ਕੇਸ਼ਪ ਪ੍ਰਧਾਨ ਦੇ ਰੂਪ 'ਚ ਯੂ.ਐੱਸ.-ਇੰਡੀਆ ਬਿਜ਼ਨੈੱਸ ਕੌਂਸਲ (ਯੂ.ਐੱਸ.ਆਈ.ਬੀ.ਸੀ.) ਦੀ ਅਗਵਾਈ ਕਰਨਗੇ। ਇਸ ਦੀ ਮੂਲ ਸੰਸਥਾ 'ਯੂ.ਐੱਸ. ਚੈਂਬਰਸ ਆਫ ਕਾਮਰਸ' ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਕੇਸ਼ਪ ਨੇ ਹੁਣ ਤੱਕ ਨਵੀਂ ਦਿੱਲੀ 'ਚ ਦੇਸ਼ ਦੇ ਸੀਨੀਅਰ ਡਿਪਲੋਮੈਟ ਦੇ ਰੂਪ 'ਚ ਜ਼ਿੰਮੇਵਾਰੀ ਸੰਭਾਲੀ ਸੀ।
ਇਹ ਵੀ ਪੜ੍ਹੋ : ਥਾਈਲੈਂਡ : ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਓਮੀਕ੍ਰੋਨ ਦੇ ਮਾਮਲਿਆਂ 'ਚ ਹੋਇਆ ਵਾਧਾ
ਯੂ.ਐੱਸ. ਚੈਂਬਰ ਆਫਰ ਕਾਮਰਸ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਇੰਟਰਨੈਸ਼ਨਲ ਡਿਵੀਜ਼ਨ ਦੇ ਮੁਖੀ ਮਾਇਰੋਨ ਬ੍ਰਿਲੀਅੰਟ ਨੇ ਕਿਹਾ ਕਿ ਅਸੀਂ ਯੂ.ਐੱਸ.ਆਈ.ਬੀ.ਸੀ. ਦੇ ਅਗਲੇ ਪ੍ਰਧਾਨ ਦੇ ਰੂਪ 'ਚ ਰਾਜਦੂਤ ਕੇਸ਼ਪ ਨੂੰ ਲੈ ਕੇ ਖੁਸ਼ ਹਾਂ। ਉਨ੍ਹਾਂ ਦੀ ਡੂੰਘੀ ਮੁਹਾਰਤ ਅਤੇ ਡੂੰਘਾ ਗਲੋਬਲ ਨੈੱਟਵਰਕ ਸੰਗਠਨ ਨੂੰ ਹੋਰ ਵੀ ਜ਼ਿਆਦਾ ਉਚਾਈਆਂ ਤੱਕ ਲੈ ਕੇ ਜਾਵੇਗਾ। ਕੇਸ਼ਪ ਨੇ 28 ਸਾਲਾ ਤੱਕ ਅਮਰੀਕੀ ਵਿਦੇਸ਼ ਸੇਵਾ 'ਚ ਕਾਰਜਕਾਲ ਦੌਰਾਨ ਕਈ ਸੀਨੀਅਰ ਸਰਕਾਰੀ ਅਹੁਦਿਆਂ 'ਤੇ ਕੰਮ ਕੀਤਾ। ਉਨ੍ਹਾਂ ਨੇ ਨਿਸ਼ਾ ਦਿਸਾਈ ਬਿਸਵਾਲ ਦੀ ਥਾਂ ਲਈ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ, ਹੁਣ ਤੱਕ 13 ਮੰਤਰੀ ਤੇ 70 ਵਿਧਾਇਕ ਆਏ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੰਰਾ 'ਚ ਭਾਰਤ ਦੇ ਰਾਜਦੂਤ ਨੇ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦ ਰੋਕੂ ਕਮੇਟੀ ਦੀ ਸੰਭਾਲੀ ਪ੍ਰਧਾਨਗੀ
NEXT STORY