ਕੈਲੀਫੋਰਨੀਆ— ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਡਰਾਈਵਰ ਨੇ ਭੀੜ 'ਤੇ ਗੱਡੀ ਚੜ੍ਹਾ ਦਿੱਤੀ, ਜਿਸ 'ਚ 8 ਲੋਕ ਜ਼ਖਮੀ ਹੋ ਗਏ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਲੋਕ ਮੁਸਲਮਾਨ ਹਨ। ਪੁਲਸ ਨੇ ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੀ।
ਪੁਲਸ ਮੁਤਾਬਕ ਡਰਾਈਵਰ ਦੀ ਪਛਾਣ ਇਸਾਇਹਾ ਪਿਓਪਲਸ ਦੇ ਤੌਰ 'ਤੇ ਹੋਈ ਹੈ। ਉਸ ਨੇ ਸੜਕ 'ਤੇ ਖੜ੍ਹੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਸਨੀਵੇਲ ਪੁਲਸ ਹੁਣ ਇਸ ਮਾਮਲੇ ਦੀ ਜਾਂਚ ਘ੍ਰਿਣਾ ਅਪਰਾਧ ਤਹਿਤ ਕਰ ਰਹੀ ਹੈ। ਸਨੀਵੇਲ ਪਬਲਿਕ ਸਕਿਓਰਟੀ ਨੇ ਇਕ ਬਿਆਨ 'ਚ ਕਿਹਾ ਹੈ, ''ਇਹ ਇਕ ਨਵਾਂ ਸਬੂਤ ਹੈ ਕਿ ਲੋਕ ਜਾਣ-ਬੁੱਝ ਕੇ ਜਾਤੀ ਅਤੇ ਮੁਸਲਮਾਨ ਹੋਣ ਦੇ ਆਧਾਰ 'ਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।''
ਸਥਾਨਕ ਮੀਡੀਆ ਮੁਤਾਬਕ ਮੰਗਲਵਾਰ ਨੂੰ ਹੋਈ ਇਸ ਘਟਨਾ 'ਚ 8 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ 'ਚੋਂ 3 ਇਕ ਹੀ ਪਰਿਵਾਰ ਦੇ ਮੈਂਬਰ ਹਨ। ਇਕ ਵਿਅਕਤੀ, ਉਸ ਦਾ ਪੁੱਤ ਅਤੇ ਧੀ ਜ਼ਖਮੀ ਹੋਏ ਸਨ। ਹਾਲਾਂਕਿ ਇਸ ਪਰਿਵਾਰ ਦੀ ਨਾਗਰਿਕਤਾ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਦੋਸ਼ੀ ਦੇ ਵਕੀਲ ਦਾ ਕਹਿਣਾ ਹੈ ਕਿ ਸਪੱਸ਼ਟ ਰੂਪ ਨਾਲ ਇਹ ਘਟਨਾ ਇਕ ਮੈਂਟਲ ਡਿਸਆਰਡਰ ਦਾ ਨਤੀਜਾ ਹੈ। ਵਕੀਲ ਨੇ ਆਪਣੇ ਕਲਾਇੰਟ ਦੀ ਬੀਮਾਰੀ ਦੇ ਇਲਾਜ ਦੀ ਮੰਗ ਕੀਤੀ ਹੈ। ਵਕੀਲ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਫੌਜ 'ਚ ਰਹਿ ਚੁੱਕਾ ਹੈ ਅਤੇ ਪੋਸਟ ਟ੍ਰੋਮੈਟਿਕ ਸਟ੍ਰੈੱਸ ਡਿਸਆਰਡਰ ਨਾਲ ਪੀੜਤ ਹੈ।
ਸਿਹਤ ਮਾਹਰਾਂ ਨੇ ਦਿਮਾਗ ਅਤੇ ਅਧਰੰਗ ਵਰਗੇ ਰੋਗਾਂ ਲਈ ਲੱਭੀ ਚਮਤਕਾਰੀ ਦਵਾਈ
NEXT STORY