ਵਾਸ਼ਿੰਗਟਨ- ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਨੇ ਮਿਸ਼ੀਗਨ ਸੂਬੇ ਵਿਚ ਜਿੱਤ ਦਰਜ ਕੀਤੀ ਹੈ। ਵ੍ਹਾਈਟ ਹਾਊਸ ਤੱਕ ਪਹੁੰਚਣ ਲਈ ਬਾਈਡੇਨ 270 ਇਲੈਕਟ੍ਰੋਲ ਵੋਟਾਂ ਦਾ ਅੰਕੜਾ ਛੂਹਣ ਤੋਂ ਸਿਰਫ 6 ਕਦਮ ਦੂਰ ਹਨ।
ਗੌਰਤਲਬ ਹੈ ਕਿ ਜੋਅ ਬਾਈਡੇਨ ਮਿਸ਼ੀਗਨ, ਵਿਸਕਾਨਸਿਨ, ਮੇਨ, ਐਰੀਜ਼ੋਨਾ, ਹਵਾਈ, ਮਿਨੀਸੋਟਾ, ਕੋਲੋਰਾਡੋ, ਨਿਊ ਮੈਕਸੀਕੋ, ਕੈਲੀਫੋਰਨੀਆ, ਨਿਊ ਹੈਂਪਸ਼ਾਇਰ, ਓਰੇਗਨ, ਵਰਮੌਂਟ, ਵਰਜੀਨੀਆ, ਵਾਸ਼ਿੰਗਟਨ, ਰ੍ਹੋਡ ਆਈਲੈਂਡ, ਨਿਊ ਯਾਰਕ, ਨਿਊ ਜਰਸੀ, ਮੈਸੇਚਿਉਸੇਟਸ, ਮੈਰੀਲੈਂਡ, ਇਲੀਨੋਇਸ, ਡੇਲਾਵੇਅਰ ਅਤੇ ਕੁਨੈਕਟਿਕ ਦੇ ਨਾਲ-ਨਾਲ ਡਿਸਟ੍ਰਿਕ ਆਫ ਕਲੰਬੀਆ ਵੀ ਜਿੱਤ ਚੁੱਕੇ ਹਨ।
ਬਾਈਡੇਨ ਹੁਣ ਤੱਕ 264 'ਤੇ ਲੀਡ ਕਰ ਰਹੇ ਹਨ, ਜਦੋਂ ਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫੀ ਪਿੱਛੇ ਚੱਲ ਰਹੇ ਹਨ। ਵ੍ਹਾਈਟ ਹਾਊਸ ਪਹੁੰਚਣ ਲਈ ਇਲੈਕਟ੍ਰੋਲ ਵੋਟਾਂ ਦਾ 270 ਦਾ ਅੰਕੜਾ ਹੋਣਾ ਜ਼ਰੂਰੀ ਹੈ।
ਸਕਾਟਲੈਂਡ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਬਣਿਆਂ 50 ਲੋਕਾਂ ਲਈ ਕਾਲ
NEXT STORY