ਟੋਕੀਓ— ਜਾਪਾਨ ਦੀ ਇਕ ਨਿੱਜੀ ਖਬਰ ਏਜੰਸੀ ਅਤੇ ਜਨਤਕ ਕੰਪਨੀ ਨੇ ਸੋਮਵਾਰ ਨੂੰ ਦੱਸਿਆ ਕਿ ਦੱਖਣੀ ਜਾਪਾਨ 'ਚ ਓਕਿਨਾਵਾ ਦੇ ਸਮੁੰਦਰੀ ਖੇਤਰ 'ਚ ਇਕ ਅਮਰੀਕੀ ਐੱਫ-15 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਊਡੋ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਲੜਾਕੂ ਜਹਾਜ਼ 'ਚੋਂ ਬਾਹਰ ਨਿਕਲ ਚੁੱਕੇ ਪਾਇਲਟ ਦੀ ਸੁਰੱਖਿਆ ਨੂੰ ਲੈ ਕੇ ਸਥਿਤੀ ਅਜੇ ਸਾਫ ਨਹੀਂ ਹੋਈ। ਅਮਰੀਕਾ ਦੇ ਐੱਫ-15 ਲੜਾਕੂ ਜਹਾਜ਼ ਨੇ ਓਕਿਨਾਵਾ ਦੇ ਕਾਦੇਨਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਹਾਲਾਂਕਿ ਇਸ ਮਗਰੋਂ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਕੋਈ ਖਬਰ ਨਹੀਂ ਆਈ ਅਤੇ ਉਹ ਇਸ ਸੰਬਧੀ ਜਾਂਚ ਕਰ ਰਹੇ ਹਨ। ਖਬਰ ਏਜੰਸੀ ਨੇ ਕਿਹਾ ਕਿ ਇਹ ਦੁਰਘਟਨਾ ਅੱਜ ਸਵੇਰੇ ਵਾਪਰੀ ਹੈ ਅਤੇ ਇਸ ਹਾਦਸੇ ਦੌਰਾਨ ਪਾਇਲਟ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਫਿਲਹਾਲ ਇਸ ਸੰਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਵਿਆਹ ਤੋਂ ਬਾਅਦ ਪਹਿਲੇ ਵਿਦੇਸ਼ ਦੌਰੇ 'ਤੇ ਆਸਟ੍ਰੇਲੀਆ ਜਾਣਗੇ ਪ੍ਰਿੰਸ ਹੈਰੀ ਤੇ ਮੇਗਨ
NEXT STORY