ਨਵੀਂ ਦਿੱਲੀ : 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਅਸਥਾਈ ਤੌਰ 'ਤੇ 15% ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਟੌਤੀ ਸਿਰਫ਼ ਵਾਈਡਬਾਡੀ ਜਹਾਜ਼ਾਂ (ਬੋਇੰਗ 787 ਅਤੇ 777) 'ਤੇ ਲਾਗੂ ਹੋਵੇਗੀ ਅਤੇ ਇਹ ਵਿਵਸਥਾ ਜੁਲਾਈ ਦੇ ਅੱਧ ਤੱਕ ਜਾਰੀ ਰਹੇਗੀ।
ਕਿਉਂ ਲਿਆ ਗਿਆ ਇਹ ਫ਼ੈਸਲਾ?
ਏਅਰ ਇੰਡੀਆ ਅਨੁਸਾਰ, ਇਹ ਫੈਸਲਾ ਕਈ ਗੰਭੀਰ ਕਾਰਨਾਂ ਕਰਕੇ ਲਿਆ ਗਿਆ ਹੈ:
- ਡੀਜੀਸੀਏ ਦੁਆਰਾ ਲਾਜ਼ਮੀ ਸੁਰੱਖਿਆ ਜਾਂਚ।
- ਮੱਧ ਪੂਰਬ ਵਿੱਚ ਵਧਦਾ ਭੂ-ਰਾਜਨੀਤਿਕ ਤਣਾਅ।
- ਯੂਰਪ ਅਤੇ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਰਾਤ ਦੇ ਹਵਾਈ ਖੇਤਰ ਦਾ ਕਰਫਿਊ।
- ਤਕਨੀਕੀ ਟੀਮ ਅਤੇ ਪਾਇਲਟਾਂ ਦੀ ਵਾਧੂ ਚੌਕਸੀ।
- ਪਿਛਲੇ 6 ਦਿਨਾਂ ਵਿੱਚ ਏਅਰ ਇੰਡੀਆ ਨੂੰ 83 ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨੀਆਂ ਪਈਆਂ।
ਇਹ ਵੀ ਪੜ੍ਹੋ : ATM ਤੋਂ ਡੈਬਿਟ ਕਾਰਡ ਤਕ... 1 ਜੁਲਾਈ ਤੋਂ ਬਦਲ ਰਹੇ ਕਈ ਬੈਂਕਿੰਗ ਨਿਯਮ
ਉਡਾਣਾਂ 'ਚ ਕਟੌਤੀ ਦਾ ਅਸਰ
33 ਵਿੱਚੋਂ 26 ਬੋਇੰਗ 787 ਜਹਾਜ਼ਾਂ ਨੇ ਸੁਰੱਖਿਆ ਜਾਂਚ ਪਾਸ ਕਰ ਲਈ ਹੈ। ਬਾਕੀ ਜਹਾਜ਼ ਨਿਰੀਖਣ ਪ੍ਰਕਿਰਿਆ ਵਿੱਚ ਹਨ ਅਤੇ ਜਲਦੀ ਹੀ ਸੇਵਾ ਵਿੱਚ ਵਾਪਸ ਆਉਣ ਦੀ ਉਮੀਦ ਹੈ। ਬੋਇੰਗ 777 ਜਹਾਜ਼ਾਂ ਦੇ ਬੇੜੇ ਦੀ ਵੀ ਸਾਵਧਾਨੀ ਦੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਯਾਤਰੀਆਂ ਲਈ ਰਾਹਤ ਦੇ ਬਦਲ
ਏਅਰ ਇੰਡੀਆ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਹੇਠ ਲਿਖੇ ਵਿਕਲਪ ਪੇਸ਼ ਕਰ ਰਹੀ ਹੈ:
- ਬਿਨਾਂ ਕਿਸੇ ਵਾਧੂ ਖਰਚੇ ਦੇ ਦੁਬਾਰਾ ਬੁਕਿੰਗ।
- ਪੂਰੀ ਟਿਕਟ ਰਾਸ਼ੀ ਵਾਪਸੀ (ਪੂਰਾ ਰਿਫੰਡ)
- 20 ਜੂਨ ਤੋਂ ਲਾਗੂ ਕੀਤਾ ਜਾਵੇਗਾ ਨਵਾਂ ਅੰਤਰਰਾਸ਼ਟਰੀ ਉਡਾਣ ਸ਼ਡਿਊਲ।
ਇਹ ਵੀ ਪੜ੍ਹੋ : ਰੂਸ ਦੀ ਵੱਡੀ ਚਿਤਾਵਨੀ : ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ ਤਾਂ ਹੋਵੇਗੀ ਪ੍ਰਮਾਣੂ ਤਬਾਹੀ
ਪੀੜਤ ਪਰਿਵਾਰਾਂ ਲਈ ਸਹਾਇਤਾ
AI171 ਜਹਾਜ਼ ਹਾਦਸੇ ਵਿੱਚ 241 ਲੋਕ ਮਾਰੇ ਗਏ ਸਨ। ਏਅਰ ਇੰਡੀਆ ਅਤੇ ਟਾਟਾ ਗਰੁੱਪ ਰਾਹਤ ਕਾਰਜਾਂ ਲਈ ਗੁਜਰਾਤ ਸਰਕਾਰ ਨਾਲ ਕੰਮ ਕਰ ਰਹੇ ਹਨ। ਏਅਰ ਇੰਡੀਆ ਨੇ ਕਿਹਾ, "ਅਸੀਂ ਪੀੜਤ ਪਰਿਵਾਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਰਹਾਂਗੇ।" ਏਅਰ ਇੰਡੀਆ ਦਾ ਬਿਆਨ "ਇਹ ਫੈਸਲਾ ਸਾਡੇ ਕਾਰਜਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ, ਕੁਸ਼ਲਤਾ ਵਧਾਉਣ ਅਤੇ ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਲਿਆ ਗਿਆ ਹੈ। ਸਾਡੀ ਪਹਿਲੀ ਤਰਜੀਹ ਹਮੇਸ਼ਾ ਸੁਰੱਖਿਆ ਰਹੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਸੀਨੀਅਰ ਪਵਾਰ ਕਾਂਗਰਸ ਨਾਲ ਮਿਲਾ ਰਹੇ ਹਨ ਸੁਰ
NEXT STORY