ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਮੱਧ ਮਿਆਦ ਦੀਆਂ ਚੋਣਾਂ ਨੂੰ ਲੈ ਕੇ ਫੇਸਬੁੱਕ ਨੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ ਹੈ। ਫੇਸਬੁੱਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਪਲੇਟਫਾਰਮ 'ਤੇ ਕਰੀਬ 30 ਅਕਾਊਂਟ ਅਤੇ ਤਸਵੀਰਾਂ ਸਾਂਝੀਆਂ ਕਰਨ ਵਾਲੀ ਸਾਈਟ ਇੰਸਟਾਗ੍ਰਾਮ 'ਤੇ 85 ਖਾਤਿਆਂ ਨੂੰ ਅਮਰੀਕਾ ਵਿਚ ਮੱਧ ਮਿਆਦ ਦੀਆਂ ਚੋਣਾਂ ਵਿਚ ਦਖਲ ਅੰਦਾਜ਼ੀ ਦੀ ਸੰਭਾਵਨਾ ਅਤੇ ਉਨ੍ਹਾਂ ਦੇ ਤਾਰ ਵਿਦੇਸ਼ੀ ਸੰਸਥਾਵਾਂ ਨਾਲ ਜੁੜੇ ਹੋਣ ਦੀਆਂ ਚਿੰਤਾਵਾਂ ਵਿਚ ਬਲੌਕ ਕਰ ਦਿੱਤਾ ਹੈ। ਫੇਸਬੁੱਕ ਨੇ ਇਕ ਬਲਾਗ ਪੋਸਟ ਵਿਚ ਲਿਖਿਆ,''ਐਤਵਾਰ ਸ਼ਾਮ ਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਸਾਡੇ ਤੋਂ ਉਸ ਆਨਲਾਈਨ ਗਤੀਵਿਧੀ ਦੇ ਬਾਰੇ ਵਿਚ ਸੰਪਰਕ ਕੀਤਾ ਜਿਸ ਦੇ ਬਾਰੇ ਵਿਚ ਹਾਲ ਵਿਚ ਹੀ ਪਤਾ ਚੱੱਲਿਆ ਸੀ ਅਤੇ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਦੇਸ਼ੀ ਸੰਸਥਾਵਾਂ ਨਾਲ ਜੁੜੀ ਹੋ ਸਕਦੀ ਹੈ।'' ਉਸ ਨੇ ਕਿਹਾ,''ਅਸੀਂ ਆਪਣੀ ਬਹੁਤ ਹੀ ਸ਼ੁਰੂਆਤੀ ਜਾਂਚ ਵਿਚ ਹੁਣ ਤੱਕ ਕਰੀਬ 30 ਫੇਸਬੁੱਕ ਅਕਾਊਂਟ ਅਤੇ 85 ਇੰਸਟਾਗ੍ਰਾਮ ਅਕਾਊਂਟ ਅਜਿਹੇ ਪਾਏ ਹਨ ਜੋ ਤਾਲਮੇਲ ਵਾਲੇ ਗੈਰ ਮੁਹਾਰਤ ਵਾਲੇ ਰੱਵਈਏ ਵਿਚ ਸ਼ਾਮਲ ਹੋ ਸਕਦੇ ਹਨ।'' ਫੇਸਬੁੱਕ ਮੁਤਾਬਕ,''ਅਸੀਂ ਤੁਰੰਤ ਇਨ੍ਹਾਂ ਖਾਤਿਆਂ ਨੂੰ ਬਲੌਕ ਕਰ ਦਿੱਤਾ ਅਤੇ ਵਿਸਥਾਰ ਨਾਲ ਇਨ੍ਹਾਂ ਦੀ ਜਾਂਚ ਕਰ ਰਹੇ ਹਾਂ।''
ਬ੍ਰਿਸਬੇਨ 'ਚ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ 'ਤੇ ਹੋਈ ਵਿਸ਼ਾਲ ਵਿਚਾਰ ਗੋਸ਼ਟੀ
NEXT STORY