ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿਚਕਾਰ ਚੱਲ ਰਿਹਾ ਟਕਰਾਅ ਫਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅਮਰੀਕਾ ਵਿੱਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਨੇ ਵਿਸਕਾਨਸਿਨ ਰਾਜ ਦੇ ਮਿਲਵਾਕੀ ਵਿੱਚ ਇੱਕ ਮਹਿਲਾ ਜੱਜ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਮਦਦ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ। ਕਿਉਂਕਿ ਜੱਜਾਂ ਦੀਆਂ ਗ੍ਰਿਫ਼ਤਾਰੀਆਂ ਬਹੁਤ ਘੱਟ ਹੁੰਦੀਆਂ ਹਨ, ਇਸ ਲਈ ਇਹ ਘਟਨਾ ਵਿਆਪਕ ਬਹਿਸ ਦਾ ਵਿਸ਼ਾ ਬਣ ਗਈ ਹੈ।
ਡੈਮੋਕ੍ਰੇਟਸ ਪਾਰਟੀ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ, ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਹਮਲਾ ਦੱਸਿਆ ਹੈ। ਐਫ.ਬੀ.ਆਈ ਨੇ ਮਿਲਵਾਕੀ ਕਾਉਂਟੀ ਸਰਕਟ ਦੀ ਮਹਿਲਾ ਜੱਜ ਹੰਨਾਹ ਡੂਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਤੇ ਉਸ 'ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਰੁਕਾਵਟ ਪਾਉਣ ਅਤੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਐਫ.ਬੀ.ਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਾਰਵਾਈ ਦਾ ਐਲਾਨ ਕੀਤਾ। ਇਸ ਘਟਨਾ ਨੇ ਟਰੰਪ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿਚਕਾਰ ਤਣਾਅ ਵਧਾ ਦਿੱਤਾ ਹੈ। ਗੌਰਤਲਬ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕਰੈਕਡਾਊਨ ਵਿੱਚ ਨਿਆਂਪਾਲਿਕਾ ਪ੍ਰਵਾਸੀਆਂ ਦੇ ਬਚਾਅ ਵਿੱਚ ਆ ਗਈ ਹੈ ਅਤੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਇੱਕ ਤੋਂ ਬਾਅਦ ਇੱਕ ਫੈਸਲੇ ਜਾਰੀ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬਾਰਡਰ 'ਤੇ ਬਣੇਗੀ ਕੰਧ, 2 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਂਗਾ ਬਾਹਰ : ਟਰੰਪ
18 ਅਪ੍ਰੈਲ ਨੂੰ ਜੱਜ ਡੂਗਨ ਨੇ ਇੱਕ ਮੈਕਸੀਕਨ ਨਾਗਰਿਕ ਐਡੁਆਰਡੋ ਫਲੋਰੈਂਸ ਰੁਇਜ਼ ਨੂੰ ਆਪਣੀ ਅਦਾਲਤ ਦੇ ਕਮਰੇ ਵਿੱਚ ਆਈ.ਸੀ.ਈ ਏਜੰਟਾਂ ਦੁਆਰਾ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਫਲੋਰੈਂਸ ਰੂਇਜ਼ ਉਸ ਸਮੇਂ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਡੂਗਨ ਦੀ ਅਦਾਲਤ ਵਿੱਚ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਡੂਗਨ ਨੇ ਆਈ.ਸੀ.ਈ ਏਜੰਟਾਂ ਨੂੰ ਅਦਾਲਤ ਦੇ ਕਮਰੇ ਦੇ ਬਾਹਰ ਉਡੀਕ ਕਰਨ ਲਈ ਕਿਹਾ ਅਤੇ ਮੁੱਖ ਜੱਜ ਨਾਲ ਗੱਲ ਕਰਨ ਦਾ ਇਸ਼ਾਰਾ ਕੀਤਾ। ਫਿਰ ਉਹ ਫਲੋਰੈਂਸ ਰੂਇਜ਼ ਅਤੇ ਉਸ ਦੇ ਵਕੀਲ ਨੂੰ ਜਿਊਰੀ ਦੇ ਦਰਵਾਜ਼ੇ ਰਾਹੀਂ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਗਏ। ਇਸ ਨਾਲ ਏਜੰਟਾਂ ਨੂੰ ਗ੍ਰਿਫ਼ਤਾਰੀ ਕਰਨ ਵਿੱਚ ਦੇਰੀ ਹੋਈ। ਜਦੋਂ ਉਸ ਨੂੰ ਪਤਾ ਲੱਗਾ ਕਿ ਆਈ.ਸੀ.ਈ ਏਜੰਟ ਫਲੋਰੈਂਸ ਰੂਇਜ਼ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਦੇ ਕਮਰੇ ਤੋਂ ਬਾਹਰ ਗਏ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਅਣਉਚਿਤ ਅਤੇ ਅਣਚਾਹੇ ਕਿਹਾ।
ਡੂਗਨ ਫਲੋਰੈਂਸ ਨੂੰ ਜਿਊਰੀ ਦੇ ਦਰਵਾਜ਼ੇ ਰਾਹੀਂ ਬਾਹਰ ਲੈ ਗਈ, ਉਸਨੂੰ ਆਮ ਦਰਵਾਜ਼ੇ ਰਾਹੀਂ ਬਾਹਰ ਨਹੀਂ ਜਾਣ ਦਿੱਤਾ। ਹਾਲਾਂਕਿ ICE ਏਜੰਟਾਂ ਨੇ ਉਸਨੂੰ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਦਸਤਾਵੇਜ਼ਾਂ ਅਨੁਸਾਰ ਫਲੋਰੈਂਸ ਰੁਇਜ਼ ਨੂੰ ਪਹਿਲਾਂ 2013 ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜੱਜ ਡੂਗਨ 'ਤੇ ਦੋ ਦੋਸ਼ ਹਨ। ਇੱਕ ਕਿਸੇ ਵਿਅਕਤੀ ਨੂੰ ਛੁਪਾਉਣ ਅਤੇ ਫੜੇ ਜਾਣ ਤੋਂ ਬਚਾਉਣ ਦਾ ਦੋਸ਼ ਹੈ ਅਤੇ ਦੂਜਾ ਸੰਘੀ ਵਿਭਾਗ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ। ਮਹਿਲਾ ਜੱਜ ਡੂਗਨ ਨੂੰ ਬੀਤੇ ਦਿਨੀ ਸਵੇਰੇ 8:30 ਵਜੇ ਮਿਲਵਾਕੀ ਕਾਉਂਟੀ ਕੋਰਟ ਹਾਊਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਦੁਪਹਿਰ ਬਾਅਦ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦੇ ਵਕੀਲ ਨੇ ਕਿਹਾ ਕਿ ਜੱਜ ਡੂਗਨ ਦੀ ਗ੍ਰਿਫ਼ਤਾਰੀ ਦਾ ਉਹ ਵਿਰੋਧ ਕਰਦਾ ਹੈ ਅਤੇ ਮੰਨਦਾ ਹੈ ਕਿ ਗ੍ਰਿਫ਼ਤਾਰੀ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਨਹੀਂ ਹੈ। ਜੱਜ ਡੂਗਨ ਇਸ ਸਮੇਂ ਜ਼ਮਾਨਤ 'ਤੇ ਬਾਹਰ ਹੈ ਅਤੇ ਉਸ ਦੀ ਅਗਲੀ ਸੁਣਵਾਈ ਆਉਣ ਵਾਲੀ 15 ਮਈ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵਿਕਟੋਰੀਆ 'ਚ ਮਹਾਨ ਨਗਰ ਕੀਰਤਨ ਆਯੋਜਿਤ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਿਰਕਤ
NEXT STORY