ਟੋਰਾਂਟੋ (ਏਪੀ)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਵਿੱਖ ਦੇ 'ਗੋਲਡਨ ਡੋਮ ਮਿਜ਼ਾਈਲ' ਰੱਖਿਆ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ। ਇਹ ਬਹੁ-ਪੜਾਅ ਪ੍ਰਣਾਲੀ, ਜਿਸਦੀ ਕੁੱਲ ਲਾਗਤ 175 ਬਿਲੀਅਨ ਅਮਰੀਕੀ ਡਾਲਰ ਹੈ, ਪਹਿਲੀ ਵਾਰ ਅਮਰੀਕੀ ਹਥਿਆਰਾਂ ਨੂੰ ਪੁਲਾੜ ਵਿੱਚ ਲੈ ਜਾਵੇਗੀ। ਟਰੰਪ ਨੂੰ ਉਮੀਦ ਸੀ ਕਿ ਇਹ ਪ੍ਰਣਾਲੀ 2029 ਵਿੱਚ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ।
ਕਾਰਨੀ ਨੇ ਕਿਹਾ,"ਇਹ ਕੈਨੇਡਾ ਲਈ ਇੱਕ ਚੰਗਾ ਵਿਚਾਰ ਹੈ। ਕੈਨੇਡੀਅਨਾਂ ਦੀ ਸੁਰੱਖਿਆ ਲਈ ਕਦਮ ਚੁੱਕਣਾ ਚੰਗੀ ਗੱਲ ਹੈ।'' ਉਨ੍ਹਾਂ ਇਸ ਸਬੰਧ ਵਿੱਚ ਟਰੰਪ ਨਾਲ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਅਤੇ ਉਹ ਕੈਨੇਡਾ ਵੱਲੋਂ ਢੁਕਵਾਂ ਯੋਗਦਾਨ ਪਾਉਣ ਨੂੰ ਯਕੀਨੀ ਬਣਾਉਣ ਲਈ ਓਟਾਵਾ ਨਾਲ ਕੰਮ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ
'ਗੋਲਡਨ ਡੋਮ' ਸੰਭਾਵੀ ਹਮਲੇ ਦੇ ਚਾਰੇ ਪ੍ਰਮੁੱਖ ਪੜਾਵਾਂ 'ਤੇ ਮਿਜ਼ਾਈਲਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਜ਼ਮੀਨੀ ਅਤੇ ਪੁਲਾੜ ਅਧਾਰਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਕਲਪਨਾ ਕਰਦਾ ਹੈ। ਇਹ ਚਾਰ ਪੜਾਅ ਹਨ - ਲਾਂਚ ਤੋਂ ਪਹਿਲਾਂ ਮਿਜ਼ਾਈਲ ਦਾ ਪਤਾ ਲਗਾਉਣਾ ਅਤੇ ਨਸ਼ਟ ਕਰਨਾ, ਉਡਾਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਇਸਨੂੰ ਰੋਕਣਾ, ਇਸਨੂੰ ਹਵਾ ਵਿੱਚ ਰੋਕਣਾ ਜਾਂ ਆਖਰੀ ਮਿੰਟਾਂ ਵਿੱਚ ਇਸਨੂੰ ਰੋਕਣਾ ਜਦੋਂ ਇਹ ਨਿਸ਼ਾਨੇ ਵੱਲ ਜਾ ਰਹੀ ਹੋਵੇ। ਕਾਰਨੀ ਨੇ ਕਿਹਾ,"ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ ਅਤੇ ਇਸ 'ਤੇ ਬਹੁਤ ਉੱਚ ਪੱਧਰ 'ਤੇ ਚਰਚਾ ਕੀਤੀ ਗਈ ਹੈ।" ਕਾਰਨੀ ਨੇ ਚੇਤਾਵਨੀ ਦਿੰਦੇ ਹੋਏ ਕਿ ਕੈਨੇਡਾ ਨੂੰ "ਨੇੜਲੇ ਭਵਿੱਖ" ਵਿੱਚ ਸੰਭਾਵੀ ਮਿਜ਼ਾਈਲ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਟਲੀ ਦੇ ਸ਼ਹਿਰ ਤੋਰੀਤਾ ਵਿਖੇ ਸਜਾਇਆ ਗਿਆ ਰੂਹਾਨੀ ਨਗਰ ਕੀਰਤਨ (ਤਸਵੀਰਾਂ)
NEXT STORY