ਯੇਰੂਸ਼ੇਲਮ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਦੇ ਬਾਵਜੂਦ ਅਮਰੀਕਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਬਲਿੰਕਨ ਦੀ ਇਸ ਟਿੱਪਣੀ ਦੇ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪੋਲੈਂਡ ਦੇ ਵਾਰਸਾ 'ਚ ਇਕ ਭਾਸ਼ਣ ਦੌਰਾਨ ਪੁਤਿਨ ਦੇ ਬਾਰੇ ਚ ਕਿਹਾ,''ਭਗਵਾਨ ਲਈ, ਇਹ ਆਦਮੀ ਸੱਤਾ 'ਚ ਨਹੀਂ ਰਹਿ ਸਕਦਾ।
ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਮਦਦ ਲਈ ਹੋਰ ਜ਼ਿਆਦਾ ਹਿੰਮਤ ਦਿਖਾਉਣੀ ਚਾਹੀਦੀ ਹੈ : ਜ਼ੇਲੇਂਸ਼ਕੀ
ਯੇਰੂਸ਼ੇਲਮ 'ਚ ਪ੍ਰੈੱਸ ਕਾਨਫਰੰਸ 'ਚ ਬਲਿੰਕਨ ਨੇ ਕਿਹਾ ਕਿ ਬਾਈਡੇਨ ਦਾ ਕਹਿਣਾ ਸੀ ਕਿ ਪੁਤਿਨ ਨੂੰ ਜੰਗ ਛੇੜਨ, ਯੂਕ੍ਰੇਨ ਜਾਂ ਕਿਸੇ ਹੋਰ ਦੇ ਵਿਰੁੱਧ ਹਮਲਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ। ਬਲਿੰਕਨ ਨੇ ਕਿਹਾ ਕਿ ਅਮਰੀਕਾ ਵਾਰ-ਵਾਰ ਕਹਿ ਚੁੱਕਿਆ ਹੈ ਕਿ ਰੂਸ 'ਚ ਜਾਂ ਕਿਤੇ ਹੋਰ ਥਾਂ ਉਸ ਮਾਮਲੇ ਲਈ ਸਾਡੇ ਕੋਲ ਸ਼ਾਸਨ ਤਬਦੀਲੀ ਦੀ ਕੋਈ ਰਣਨੀਤੀ ਨਹੀਂ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਭੋਜਨ ਸਮੱਗਰੀ ਭੇਜੇਗਾ ਬ੍ਰਿਟੇਨ : ਵਿਦੇਸ਼ ਮੰਤਰੀ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫ਼ਿਰ ਤੋਂ ਪੱਛਮੀ ਦੇਸ਼ਾਂ ਤੋਂ ਯੂਕ੍ਰੇਨ ਨੂੰ ਲੜਾਕੂ ਜਹਾਜ਼ ਅਤੇ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਪ੍ਰਦਾਨ ਕਰਨ ਦੀ ਅਪੀਲ ਕੀਤੀ। ਐਤਵਾਰ ਸਵੇਰੇ ਇਕ ਵੀਡੀਓ ਸੰਬੋਧਨ 'ਚ ਜ਼ੇਲੇਂਸਕੀ ਨੇ ਕਿਹਾ ਕਿ ਸਾਡੇ ਹਿੱਸੇਦਾਰਾਂ ਕੋਲ ਉਹ ਸਾਰਾ ਕੁਝ ਹੈ ਅਤੇ ਇਸ 'ਤੇ ਸਿਰਫ਼ ਧੂੜ ਇਕੱਠੀ ਹੋ ਰਹੀ ਹੈ। ਅਸਲ 'ਚ ਇਹ ਨਾ ਸਿਰਫ਼ ਯੂਕ੍ਰੇਨ ਦੀ ਸੁਤੰਤਰਤਾ ਲਈ ਸਗੋਂ ਯੂਰਪ ਦੀ ਸੁਤੰਤਰਤਾ ਲਈ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਮਨੁੱਖੀ ਖੂਨ 'ਚ ਮਿਲਿਆ Microplastic
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਮਦਦ ਲਈ ਹੋਰ ਜ਼ਿਆਦਾ ਹਿੰਮਤ ਦਿਖਾਉਣੀ ਚਾਹੀਦੀ ਹੈ : ਜ਼ੇਲੇਂਸ਼ਕੀ
NEXT STORY