ਐਮਸਟਰਡਮ -ਖੋਜਕਰਤਾਵਾਂ ਨੂੰ ਪਹਿਲੀ ਵਾਰ ਮਨੁੱਖੀ ਖੂਨ 'ਚ ਪਲਾਸਟਿਕ ਦੇ ਟੁਕੜੇ ਮਿਲੇ ਹਨ। ਇਹ ਟੁਕੜੇ ਮਨੁੱਖੀ ਖੂਨ ਵਿੱਚ ਮਾਈਕ੍ਰੋਪਲਾਸਟਿਕ ਹਨ। ਖੋਜ ਲਈ ਨੀਦਰਲੈਂਡ ਦੇ ਵਿਗਿਆਨੀਆਂ ਨੇ 22 ਸਿਹਤਮੰਦ ਲੋਕਾਂ ਦੇ ਖੂਨ ਦੇ ਨਮੂਨੇ ਲਏ ਅਤੇ ਪਾਇਆ ਕਿ ਇਨ੍ਹਾਂ ਵਿੱਚੋਂ 17 (77.2 ਫੀਸਦੀ) ਦੇ ਖੂਨ 'ਚ ਮਾਈਕ੍ਰੋਪਲਾਸਟਿਕਸ ਸੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਇਹ ਬਹੁਤ ਖਤਰਨਾਕ ਹੈ।
ਇਹ ਵੀ ਪੜ੍ਹੋ : 1971 ਦੀ ਜੰਗ ਦੌਰਾਨ ਹੋਏ ਅੱਤਿਆਚਾਰ ਲਈ ਪਾਕਿਸਤਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ : ਮੋਮੇਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿਮਾਗ, ਅੰਤੜੀ, ਅਣਜੰਮੇ ਬੱਚਿਆਂ ਦੇ ਪਲੇਸੈਂਟਾ ਅਤੇ ਬਾਲਗਾਂ ਅਤੇ ਬੱਚਿਆਂ 'ਚ ਮਾਈਕ੍ਰੋਪਲਾਸਟਿਕਸ ਪਾਇਆ ਗਿਆ ਹੈ ਪਰ ਖੂਨ ਦੇ ਨਮੂਨਿਆਂ 'ਚ ਇਹ ਪਹਿਲੀ ਵਾਰ ਦੇਖਿਆ ਗਿਆ ਹੈ। ਮਾਮਲੇ ਨੂੰ ਲੈ ਕੇ ਨੀਦਰਲੈਂਡ 'ਚ ਵ੍ਰੀਜੇ ਯੂਨੀਵਰਸਿਟ ਐਮਸਟਰਡਮ 'ਚ ਅਧਿਐਨ ਲੇਖਕ ਪ੍ਰੋਫੈਸਰ ਡਿਕ ਵੇਥਕ ਨੇ ਕਿਹਾ, "ਸਾਨੂੰ ਖੋਜ ਦਾ ਵਿਸਤਾਰ ਕਰਨਾ ਹੋਵੇਗਾ ਅਤੇ ਨਮੂਨਾ ਆਕਾਰ, ਮੁਲਾਂਕਣ ਕੀਤੇ ਗਏ ਪਾਲਿਮਰ ਦੀ ਗਿਣਤੀ 'ਚ ਵਾਧਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਪੱਛਮੀ ਸ਼ਹਿਰ ਲਵੀਵ ਦੇ ਨੇੜੇ ਸ਼ਕਤੀਸ਼ਾਲੀ ਬੰਬ ਧਮਾਕੇ ਹੋਏ : ਗਵਰਨਰ
ਜਨਰਲ ਐਨਵਾਇਰਮੈਂਟਲ ਇੰਟਰਨੈਸ਼ਨਲ 'ਚ ਪ੍ਰਕਾਸ਼ਿਤ ਇਸ ਅਧਿਐਨ 'ਚ ਪੰਜ ਤਰ੍ਹਾਂ ਦੇ ਪਲਾਸਟਿਕ-ਪਾਲੀਮੇਥਾਈਲ ਮੇਥੈਕ੍ਰਿਲੇਟ (ਪੀ.ਐੱਮ.ਐੱਮ.ਏ.), ਪਾਲੀਪ੍ਰੋਪਾਈਲੀਨ (ਪੀ.ਪੀ.), ਪਾਲੀਸਟਾਈਨਿਨ (ਪੀ.ਐੱਸ.), ਪਾਲੀਇਥਾਈਲੀਨ (ਪੀ.ਈ.) ਅਤੇ ਪਾਲੀਈਥਾਈਲੀਨ ਟੇਰੇਫਥੈਲੇਟ (ਪੀ.ਈ.ਟੀ.) ਲਈ ਟੈਸਟ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਖੂਨ ਦੇ 50 ਫੀਸਦੀ ਨਮੂਨਿਆਂ 'ਚ ਪਾਈਈਥਾਈਲੀਨ ਟੇਰੈਫ਼ਥੇਲੇਟ (ਪੀ.ਈ.ਟੀ.) ਸੀ।
ਇਹ ਵੀ ਪੜ੍ਹੋ : PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
1971 ਦੀ ਜੰਗ ਦੌਰਾਨ ਹੋਏ ਅੱਤਿਆਚਾਰ ਲਈ ਪਾਕਿਸਤਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ : ਮੋਮੇਨ
NEXT STORY