ਨਿਊਯਾਰਕ (ਰਾਜ ਗੋਗਨ ): ਬੀਤੇ ਦਿਨੀਂ ਪੁਲਸ ਨੇ ਟੈਰੀ ਡੁਏਨ ਟਰਨਰ, 65 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੇ ਦੋਸ਼ ਹੈ ਕਿ ਉਸ ਨੇ ਆਦਿਲ ਡਘੌਗੀ ਨਾਮੀ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਨੇ ਆਪਣੀ ਕਾਰ ਉਸ ਦੀ ਪਾਰਕਿੰਗ ਵਿਚ ਲਗਾ ਦਿੱਤੀ ਸੀ ਜਦ ਕਿ ਟੈਕਸਾਸ ਦੇ ਟੈਰੀ ਡੁਏਨ ਟਰਨਰ ਨਾਂ ਦੇ ਵਿਅਕਤੀ ਨੇ ਜਿਸਨੇ ਇੱਕ ਅਣਪਛਾਤੀ ਕਾਰ ਨੂੰ ਆਪਣੀ ਡਰਾਈਵਵੇਅ ਵਿੱਚ ਲੱਗੀ ਦੇਖਿਆਂ ਤਾਂ ਉਸ ਨੇ ਘਾਤਕ ਗੋਲੀ ਮਾਰ ਕੇ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 4.55 ਕਰੋੜ ਤੋਂ ਪਾਰ
ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਕੈਲਡਵੈਲ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ 65 ਸਾਲ ਦੇ ਟੈਰੀ ਡੁਏਨ ਟਰਨਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਅਤੇ ਉਸ 'ਤੇ ਮੋਰੱਕੋ ਦੇ ਆਦਿਲ ਡਘੌਗੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਡਿਪਟੀਜ਼ ਸਵੇਰ ਦੇ 3:30 ਵਜੇ ਡਾਊਨਟਾਊਨ ਔਸਟਿਨ ਤੋਂ ਲਗਭਗ 40 ਮੀਲ ਦੱਖਣ ਵਿੱਚ ਮਾਰਟਿਨਡੇਲ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। ਜਿਸ ਵਿੱਚ ਕਿ ਮੋਰੱਕੋ ਦੇ ਡਘੌਗੀ ਨੂੰ ਉਸਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਜਿਸ ਨੂੰ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਹਿਮ ਖ਼ਬਰ : 1 ਨਵੰਬਰ ਤੋਂ ਆਸਟ੍ਰੇਲੀਆ ਖੋਲ੍ਹੇਗਾ ਵਿਦੇਸ਼ੀ ਯਾਤਰਾ ਲਈ ਦਰਵਾਜ਼ੇ
NEXT STORY