ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂ.ਐੱਸ. ਨੂੰ ਹੋਰਮੁਜ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣਾ ਚਾਹੀਦਾ ਹੈ ਅਤੇ ਇਸ ਦੀ ਸੁਰੱਖਿਆ ਦੇ ਬਦਲੇ ਦੂਜੇ ਦੇਸ਼ਾਂ ਕੋਲੋਂ ਪੈਸੇ ਵੀ ਮਿਲਣੇ ਚਾਹੀਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਇਸ ਜਲਮਾਰਗ ਦੀ ਸੁਰੱਖਿਆ ਕਰੇਗਾ ਅਤੇ ਸੰਭਵ ਹੈ ਕਿ ਇਸ ਦਾ ਸੰਚਾਲਨ ਵੀ ਆਪਣੇ ਹੱਥਾਂ ’ਚ ਲੈ ਲਵੇ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਖੇਤਰ ਦਾ ਰੱਖਿਅਕ ਬਣੇਗਾ ਅਤੇ ਇਸ ਨੂੰ ‘ਗਾਰਡੀਅਨ ਐਂਜਲ ਆਫ਼ ਦਿ ਸਟ੍ਰੇਟ’ ਵੀ ਕਿਹਾ ਜਾ ਸਕਦਾ ਹੈ। ਹੋਰਮੁਜ਼ ਵਿਚ ਅਮਰੀਕੀ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਗਈ ਹੈ।
ਟਰੰਪ ਦਾ ਕਹਿਣਾ ਸੀ ਕਿ ਦੁਨੀਆ ਦੇ ਕਈ ਅਮੀਰ ਦੇਸ਼ ਇਸ ਜਲਮਾਰਗ ’ਤੇ ਨਿਰਭਰ ਹਨ। ਉਹ ਅਮਰੀਕਾ ਦੇ ਸਹਿਯੋਗੀ ਵੀ ਹਨ, ਇਸ ਲਈ ਸੁਰੱਖਿਆ ਦਾ ਪੂਰਾ ਬੋਝ ਇਕੱਲੇ ਅਮਰੀਕਾ ’ਤੇ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਮੁਤਾਬਕ, ਇਸ ਜ਼ਿੰਮੇਵਾਰੀ ਦੇ ਬਦਲੇ ਯੂ.ਐੱਸ. ਨੂੰ ਪੂਰੀ ਪੇਮੈਂਟ ਮਿਲਣੀ ਚਾਹੀਦੀ ਹੈ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਮਾਰਗਾਂ ’ਚੋਂ ਇਕ ਹੈ, ਜਿੱਥੋਂ ਸੰਸਾਰ ਭਰ ਦੇ ਕੱਚੇ ਤੇਲ ਅਤੇ ਗੈਸ ਦੀ ਵੱਡੀ ਮਾਤਰਾ ਲੰਘਦੀ ਹੈ। ਹਾਲ ਹੀ ਦੇ ਦਿਨਾਂ ਵਿਚ ਇਸ ਖੇਤਰ ਵਿਚ ਵਧੇ ਤਣਾਅ ਕਾਰਨ ਗਲੋਬਲ ਊਰਜਾ ਬਾਜ਼ਾਰ ’ਤੇ ਵੀ ਅਸਰ ਪਿਆ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਆਉਂਦੇ 13 ਲੋਕਾਂ ਦੀ ਹਾਈਵੇ 'ਤੇ ਨਿਕਲੀ ਜਾਨ ! ਟਰੱਕਾਂ ਦੀ ਟੱਕਰ ਮਗਰੋਂ ਕੁਲੋਨ 'ਚ ਵਿਛ ਗਈਆਂ ਲਾਸ਼ਾਂ
ਇਰਾਨ ਵੱਲੋਂ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਜਾਰੀ
ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਸੋਮਵਾਰ (ਸਥਾਨਕ ਸਮਾਂ) ਨੂੰ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਹ ਹਮਲਾ ਇਰਾਨ ਵਿਚ ਅਮਰੀਕੀ ਫ਼ੌਜੀ ਹਮਲਿਆਂ ਦੇ ਜਵਾਬ ’ਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ‘ਜੈਸੇ ਕੋ ਤੈਸਾ’ ਆਪ੍ਰੇਸ਼ਨ ਦਾ ਹਿੱਸਾ ਸੀ। ਇਰਾਨੀ ਫ਼ੌਜ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ‘ਖੇਤਰ ਵਿਚ ਦੁਸ਼ਮਣ ਦੇ ਟਿਕਾਣਿਆਂ’ ’ਤੇ ‘ਵੱਡੇ ਪੱਧਰ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ’ ਕੀਤੇ।
ਇਕ ਬਿਆਨ ਵਿਚ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਕਿਹਾ ਕਿ ਆਪ੍ਰੇਸ਼ਨ ਦੇ ਪਹਿਲੇ ਪੜਾਅ ’ਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜਾਰਡਨ ਦੇ ਪ੍ਰਿੰਸ ਹਸਨ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦਾਅਵਾ ਕੀਤਾ ਕਿ ਇਸ ਨਾਲ ‘ਕਈ ਈਂਧਨ ਡਿਪੂਆਂ ਅਤੇ ਗੋਲਾ-ਬਾਰੂਦ ਸਟੋਰੇਜ ਕੇਂਦਰਾਂ’ ’ਚ ਅੱਗ ਲੱਗ ਗਈ। ਦੂਜੇ ਪੜਾਅ ਵਿਚ ਬਹਿਰੀਨ ਦੇ ਸ਼ੇਖ ਈਸਾ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦਾਅਵਾ ਕੀਤਾ ਕਿ ਉਸ ਦੀ ਏਰੋਸਪੇਸ ਫ਼ੌਜ ਨੇ ‘ਹੈਲੀਕਾਪਟਰ ਰੱਖ-ਰਖਾਅ ਕੇਂਦਰਾਂ, ਪੀ-8 ਜਹਾਜ਼ਾਂ ਵਾਲੇ ਹੈਂਗਰਾਂ ਅਤੇ ਅਮਰੀਕੀ ਫ਼ੌਜੀ ਡਰੋਨ ਕਮਾਂਡ-ਐਂਡ-ਕੰਟਰੋਲ ਸੈਂਟਰ’ 'ਤੇ ਹਮਲਾ ਕੀਤਾ। ਤੀਜੇ ਪੜਾਅ ਵਿਚ, ਕੁਵੈਤ ਦੇ ਅਲੀ ਅਲ-ਸਲੇਮ ਏਅਰਬੇਸ ’ਤੇ ਈਂਧਨ ਟੈਂਕ ਅਤੇ ਪੈਟ੍ਰੀਅਟ ਏਅਰ ਡਿਫ਼ੈਂਸ ਸਿਸਟਮ ਨੂੰ ‘ਪੂਰੀ ਤਰ੍ਹਾਂ ਤਬਾਹ’ ਕਰ ਦਿੱਤਾ ਗਿਆ, ਨਾਲ ਹੀ ਅਹਿਮਦ ਅਲ-ਜਾਬੇਰ ਏਅਰਬੇਸ ’ਤੇ ਇਕ ‘ਰਣਨੀਤਕ ਰਾਡਾਰ ਸਿਸਟਮ’ ਨੂੰ ਵੀ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ- 26 ਲੱਖ ਪ੍ਰਵਾਸੀ ਡਿਪੋਰਟ ! ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਪਾਕਿ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੇਰੂਜਾ 'ਚ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀ ਜਸਵੰਤ ਗਡਗੇ ਦਾ ਮਨਾਇਆ ਸ਼ਹਾਦਤ ਦਿਹਾੜਾ
NEXT STORY