ਲੰਡਨ - ਕਈ ਵੱਡੇ ਅਮਰੀਕੀ ਮਿਲਟਰੀ ਏਅਰਕ੍ਰਾਫਟ ਅਚਾਨਕ ਇੰਗਲੈਂਡ ’ਚ ਆਉਣ ਲੱਗੇ ਹਨ, ਜਿਸ ਨਾਲ ਕਈ ਅਟਕਲਾਂ ਲਾਈਆਂ ਜਾ ਰਹੀਆਂ ਹਨ। ਫਲਾਈਟ ਟ੍ਰੈਕਿੰਗ ਡਾਟਾ ਅਤੇ ਪਲੇਨ ਸਪੋਟਰਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗਲਾਸਟਰਸ਼ਾਇਰ ’ਚ ਬ੍ਰਿਟੇਨ ਫੌਜ ਦੇ ਏਅਰਪੋਰਟ ਫੇਅਰਫੋਰਡ ’ਚ 10 ਸੀ-17 ਗਲੋਬਮਾਸਟਰ ਲੈਂਡ ਹੋਏ ਹਨ।ਇਸ ਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਸੀ ਕਿ ਸਫੋਕ ’ਚ ਬ੍ਰਿਟੇਨ ਫੌਜ ਦੇ ਏਅਰਪੋਰਟ ਮਿਲਡੇਨਹਾਲ ’ਚ ਦੋ ਏ. ਸੀ.-130 ਜੇ ਗੋਸਟਰਾਈਡਰ ਗਨਸ਼ਿਪ ਉਤਰਦੇ ਦੇਖੇ ਗਏ। ਗੋਸਟਰਾਈਡਰਜ਼ ’ਚ 30 ਐੱਮ. ਐੱਮ. ਬੁਸ਼ਮਾਸਟਰ ਤੋਪ, 105 ਐੱਮ. ਐੱਮ. ਹਾਵਿਤਜ਼ਰ ਅਤੇ ਹੈਲਫਾਇਰ ਮਿਜ਼ਾਈਲਾਂ ਲੱਗੀਆਂ ਹੁੰਦੀਆਂ ਹਨ ਅਤੇ ਇਹ ਅੱਗ ਦਾ ਵਿਨਾਸ਼ਕਾਰੀ ਹਮਲਾ ਕਰ ਸਕਦੇ ਹਨ।
ਇਨ੍ਹਾਂ ਉਡਾਣਾਂ ’ਚ ਇੰਨੀ ਦਿਲਚਸਪੀ ਇਸ ਲਈ ਪੈਦਾ ਹੋਈ ਕਿਉਂਕਿ ਫਲਾਈਟ ਡਾਟਾ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ ਘੱਟੋ-ਘੱਟ ਕੁਝ ਏਅਰਕ੍ਰਾਫਟ ਕੈਂਟਕੀ ’ਚ ਫੋਰਟ ਕੈਂਪਬੈਲ ਵਰਗੇ ਅਮਰੀਕੀ ਬੇਸ ਤੋਂ ਰਵਾਨਾ ਹੋਏ ਸਨ। ਇੰਗਲੈਂਡ ’ਚ ਉਤਰਨ ਵਾਲੀ ਟੁਕੜੀ ’ਚ ਅਮਰੀਕੀ ਫੌਜ ਦੀ 160ਵੀਂ ਸਪੈਸ਼ਲ ਆਪ੍ਰੇਸ਼ਨਜ਼ ਐਵੀਏਸ਼ਨ ਰੈਜੀਮੈਂਟ ਹੈ, ਜਿਸ ਨੂੰ ‘ਨਾਈਟ ਸਟਾਕਰ’ ਦੇ ਨਾਂ ਨਾਲ ਬਿਹਤਰ ਜਾਣਿਆ ਜਾਂਦਾ ਹੈ। 160ਵੀਂ ਯੂਨਿਟ ਕਈ ਤਰ੍ਹਾਂ ਦੇ ਸਪੈਸ਼ਲ ਫੋਰਸਿਜ਼ ਹੈਲੀਕਾਪਟਰ ਆਪਰੇਟ ਕਰਦੀ ਹੈ ਅਤੇ ਡੈਲਟਾ ਫੋਰਸ ਵਰਗੀਆਂ ਯੂਨਿਟਾਂ ਨੂੰ ਰਾਤ ਦੀ ਲੜਾਈ ’ਚ ਲੈ ਕੇ ਜਾਣ ’ਚ ਮਾਹਿਰ ਹੈ।
ਅਮਰੀਕਾ ਦਾ ਕੋਈ ਵੀ ਹਮਲਾ 'ਆਖਰੀ ਗਲਤੀ' ਹੋਵੇਗੀ, ਈਰਾਨ ਨੇ ਬਦਲੀ ਆਪਣੀ ਨੀਤੀ
NEXT STORY