ਨਿਊਯਾਰਕ/ਅਮਰੀਕਾ (ਭਾਸ਼ਾ)- ਅਮਰੀਕੀ ਸ਼ਹਿਰ ਲੁਈਸਵਿਲੇ ਵਿਚ ਅਧਿਕਾਰੀਆਂ ਨੇ ਜਨਵਰੀ ਵਿਚ ਭਾਰਤ ਸਮੇਤ ਕਈ ਦੇਸ਼ਾਂ ਤੋਂ ਆਏ 2,000 ਪੌਂਡ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਦੀਆਂ 300 ਖੇਪਾਂ ਜ਼ਬਤ ਕੀਤੀਆਂ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਮੰਗਲਵਾਰ ਨੂੰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਅਮਰੀਕੀ ਸੂਬੇ ਕੈਂਟੁਕੀ ਦੇ ਲੁਈਸਵਿਲੇ ਵਿਚ ਕੁੱਲ 2,079 ਪੌਂਡ (943 ਕਿਲੋ) ਨਸ਼ੀਲੇ ਪਦਾਰਥਾਂ ਦੀਆਂ 282 ਖੇਪਾਂ ਜ਼ਬਤ ਕੀਤੀਆਂ ਹਨ।
ਇਹ ਵੀ ਪੜ੍ਹੋ: ਪਾਕਿ ’ਚ 2 ਨਾਬਾਲਗ ਕੁੜੀਆਂ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਰੋਸ 'ਚ ਸੜਕਾਂ 'ਤੇ ਉਤਰੇ ਲੋਕ
ਬਿਆਨ ਅਨੁਸਾਰ, ‘ਸੀ.ਬੀ.ਪੀ. ਅਧਿਕਾਰੀਆਂ ਨੇ ਜਨਵਰੀ ਵਿਚ ਨਸ਼ੀਲੇ ਪਦਾਰਥਾਂ ਦੀਆਂ 282 ਖੇਪਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿਚ ਵੱਖ-ਵੱਖ ਨਸ਼ੀਲੇ ਪਦਾਰਥ ਸ਼ਾਮਲ ਸਨ। ਨਸ਼ੀਲੇ ਪਦਾਰਥ ਭਾਰਤ, ਯੂ.ਕੇ., ਹਾਂਗਕਾਂਗ, ਮੈਕਸੀਕੋ ਅਤੇ ਕੈਨੇਡਾ ਤੋਂ ਆਏ ਸਨ।’ ਏਜੰਸੀ ਨੇ ਕਿਹਾ ਕਿ ਉਸ ਨੇ 1,113 ਪੌਂਡ ਮਰਿਜੁਆਨਾ, 300 ਪੌਂਡ ਮੈਥਾਮਫੇਟਾਮਾਈਨ, 179 ਪੌਂਡ ਨਸ਼ੀਲੇ ਪਦਾਰਥ, 137 ਪੌਂਡ ਪੱਤਰ, 108 ਪੌਂਡ ਨਸ਼ੀਲੇ ਪਦਾਰਥ ਬਰਾਮਦ, 103 ਪੌਂਡ ਕੋਕੀਨ, 75 ਪੌਂਡ ਕੇਟਾਮਾਈਨ ਅਤੇ 64 ਪੌਂਡ ਸਟੇਰੌਇਡ ਜ਼ਬਤ ਕੀਤੇ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਈਸ਼ਨਿੰਦਾ ਦੇ ਮਾਮਲੇ ’ਚ ਹਿੰਦੂ ਅਧਿਆਪਕ ਨੂੰ ਉਮਰ ਕੈਦ ਦੀ ਸਜ਼ਾ
ਭਾਰਤ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਬਾਰੇ ਵਧੇਰੇ ਜਾਣਕਾਰੀ ਲਈ ਪੀ.ਟੀ.ਆਈ. ਵੱਲੋਂ ਸੰਪਰਕ ਕਰਨ ’ਤੇ ਸ਼ਿਕਾਗੋ ਫੀਲਡ ਦਫ਼ਤਰ ਦੇ ਇਕ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਪਬਲਿਕ ਅਫੇਅਰਜ਼ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਭਾਰਤ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਲੁਈਸਵਿਲੇ ਵਿਚ ਐਕਸਪ੍ਰੈਸ ਕੰਸਾਈਨਮੈਂਟ ਸੈਂਟਰ ਵਿਚ ਹੋਈ, ਜੋ ਕਿ ਸਮਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਖੇਪਾਂ ਨੂੰ ਜ਼ਬਤ ਕੀਤਾ ਗਿਆ, ਕਿਉਂਕਿ ਇਨ੍ਹਾਂ ਨੂੰ ਕੰਪਨੀ ਰਾਹੀਂ ਕਿਤੇ ਲਿਜਾਇਆ ਜਾ ਰਿਹਾ ਸੀ। ਸੀ.ਬੀ.ਪੀ. ਨੇ ਪਿਛਲੇ ਸਾਲ ਹਰ ਦਿਨ ਪੂਰੇ ਅਮਰੀਕਾ ਵਿਚ ਔਸਤਨ 4,732 ਪੌਂਡ ਡਰੱਗਜ਼ ਜ਼ਬਤ ਕੀਤੇ ਸਨ।
ਇਹ ਵੀ ਪੜ੍ਹੋ: ‘ਕਰਨਾਟਕ ਹਿਜਾਬ ਵਿਵਾਦ’ ਮਾਮਲੇ 'ਚ ਮਲਾਲਾ ਯੂਸਫਜ਼ਈ ਦੀ ਐਂਟਰੀ, ਭਾਰਤ ਦੇ ਨੇਤਾਵਾਂ ਨੂੰ ਕੀਤੀ ਇਹ ਅਪੀਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਨੇ ਲੰਮੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਮਿਜ਼ਾਈਲ ਦਾ ਕੀਤਾ ਉਦਘਾਟਨ
NEXT STORY