ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਵਿਚ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 1900 ਅਰਬ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ ਸਬੰਧੀ ਬਿੱਲ ਨੂੰ ਸ਼ਨੀਵਾਰ ਨੂੰ ਮਨਜੂਰੀ ਦੇ ਦਿੱਤੀ। ਰਾਸ਼ਟਰਪਤੀ ਜੋ ਬਾਈਡੇਨ ਦੇ ਇਸ ਪੈਕੇਜ ਜ਼ਰੀਏ ਕੋਵਿਡ-19 ਮਹਾਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ, ਸੂਬਿਆਂ ਅਤੇ ਸ਼ਹਿਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪ੍ਰਤੀਨਿਧੀ ਸਭਾ ਵਿਚ 212 ਦੇ ਮੁਕਾਬਲੇ 219 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ
ਡੈਮੋਕੇ੍ਰਟ ਸਾਂਸਦਾਂ ਨੇ ਕਿਹਾ ਕਿ ਅਜੇ ਵੀ ਅਰਥ ਵਿਵਸਥਾ ਪੂਰੀ ਤਰ੍ਹਾਂ ਸੰਭਲ ਨਹੀਂ ਸਕੀ ਹੈ ਅਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਰਿਪਬਲੀਕਨ ਸਾਂਸਦਾਂ ਨੇ ਕਿਹਾ ਕਿ ਬਿੱਲ ਵਿਚ ਬਹੁਤ ਜ਼ਿਆਦਾ ਖਰਚ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਕੂਲਾਂ ਨੂੰ ਖੋਲ੍ਹਣ ਲਈ ਜ਼ਿਆਦਾ ਰਾਸ਼ੀ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਸਦਨ ਵਿਚ ਅਲਪਮਤ ਦੇ ਨੇਤਾ ਕੇਵਿਡ ਮੈਕਾਰਥੀ ਨੇ ਕਿਹਾ, ‘ਮੇਰੇ ਸਹਿਯੋਗੀ ਇਸ ਬਿੱਲ ਨੂੰ ਸਾਹਸਿਕ ਕਦਮ ਦੱਸ ਰਹੇ ਹਨ ਪਰ ਇਹ ਸਿਰਫ਼ ਦਿਖਾਵਟੀ ਹੈ। ਇਸ ਵਿਚ ਰਾਸ਼ੀ ਦੀ ਸਹੀ ਵੰਡ ਨਹੀਂ ਹੋਈ ਹੈ।’ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਕਿਹਾ ਕਾਨੂੰਨ ਬਣਨ ਦੇ ਬਾਅਦ ਘੱਟ ਤੋਂ ਘੱਟ ਤਨਖ਼ਾਹ ਵਿਚ ਵੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਵਿਟਜ਼ਰਲੈਂਡ : 16 ਲੋਕਾਂ ਦੀ ਮੌਤ ਨੂੰ ਲੈ ਕੇ ਦਵੰਦ, ਏਜੰਸੀ ਦਾ ਦਾਅਵਾ-ਕੋਰੋਨਾ ਵੈਕਸੀਨ ਨਾਲ ਨਹੀਂ ਕੋਈ ਤੁਅੱਲਕ
NEXT STORY