ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪਰਿਵਾਰ ਦੇ 2 ਸਾਲ ਦੇ ਜਰਮਨ ਸ਼ੈਫਰਡ ਕੁੱਤੇ 'ਕਮਾਂਡਰ' ਨੇ ਇਕ ਹੋਰ ਸੀਕ੍ਰੇਟ ਸਰਵਿਸ ਏਜੰਟ ਨੂੰ ਵੱਢ ਲਿਆ ਹੈ। ਬੀਬੀਸੀ ਦੇ ਅਨੁਸਾਰ, ਸੀਕ੍ਰੇਟ ਸਰਵਿਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਮਾਂਡਰ ਨੇ ਸੋਮਵਾਰ ਰਾਤ ਨੂੰ ਅਧਿਕਾਰੀ 'ਤੇ ਹਮਲਾ ਕੀਤਾ ਅਤੇ ਅਧਿਕਾਰੀ ਦਾ ਮੌਕੇ 'ਤੇ ਇਲਾਜ ਕੀਤਾ ਗਿਆ। ਇਹ 11ਵੀਂ ਵਾਰ ਹੈ ਜਦੋਂ ਕੁੱਤੇ ਨੇ ਵ੍ਹਾਈਟ ਹਾਊਸ ਜਾਂ ਬਾਈਡੇਨ ਪਰਿਵਾਰ ਦੇ ਘਰ ਦੇ ਕਿਸੇ ਗਾਰਡ ਨੂੰ ਵੱਢਿਆ ਹੈ।
ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ ਦੀ ਜਾਂਚ 'ਚ ਦੇਰੀ ਨੂੰ ਲੈ ਕੇ ਕੈਨੇਡੀਅਨ ਪੁਲਸ ਦਾ ਬਿਆਨ ਆਇਆ ਸਾਹਮਣੇ
ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਕਿਹਾ, ''ਕੱਲ੍ਹ ਰਾਤ ਲਗਭਗ 8 ਵਜੇ ਸੀਕ੍ਰੇਟ ਸਰਵਿਸ ਯੂਨੀਫਾਰਮਡ ਡਿਵੀਜ਼ਨ ਦਾ ਇਕ ਪੁਲਸ ਅਧਿਕਾਰੀ ਫਸਟ ਫੈਮਿਲੀ ਦੇ ਪਾਲਤੂ ਜਾਨਵਰ ਦੇ ਸੰਪਰਕ 'ਚ ਆਇਆ ਅਤੇ ਉਸ ਨੂੰ ਵੱਢ ਲਿਆ ਗਿਆ।'' ਬਾਅਦ 'ਚ ਉਨ੍ਹਾਂ ਕਿਹਾ ਕਿ ਜ਼ਖ਼ਮੀ ਅਧਿਕਾਰੀ ਨੇ ਕੱਲ੍ਹ ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨਾਲ ਗੱਲ ਕੀਤੀ ਅਤੇ ਉਹ ਹੁਣ ਠੀਕ ਹਨ।
ਇਹ ਵੀ ਪੜ੍ਹੋ: ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿਆਟਲ 'ਚ ਜਾਹਨਵੀ ਕੰਦੂਲਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ, ਪੁਲਸ ਕਾਰ ਦੀ ਟੱਕਰ ਨਾਲ ਹੋਈ ਸੀ ਮੌਤ
NEXT STORY