ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ 35 ਦਿਨ ਦਾ ਸਮਾਂ ਬਚਿਆ ਹੈ। ਅਮਰੀਕਾ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਤਿੰਨ ਵਾਰ ਆਹਮੋ-ਸਾਹਮਣੇ ਦੀ ਬਹਿਸ ਹੋਵੇਗੀ। ਇਸ ਮੁਤਾਬਕ ਪਹਿਲੀ ਬਹਿਸ ਬੁੱਧਵਾਰ ਨੂੰ ਹੋਈ, ਉੱਥੇ ਦੂਜੀ ਬਹਿਸ 15 ਅਕਤਬੂਰ ਅਤੇ ਤੀਜੀ 22 ਅਕਤੂਬਰ ਨੂੰ ਹੋਵੇਗੀ। ਚੋਣਾਂ ਵਿਚ ਜਨਮਤ ਤੈਅ ਕਰਨ ਵਿਚ ਵੀ ਇਸ ਬਹਿਸ ਦੀ ਅਹਿਮ ਭੂਮਿਕਾ ਹੋਵੇਗੀ। ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਦੇ ਬਾਅਦ ਹੋਏ ਤੁਰੰਤ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਪਿਛੜਦੇ ਨਜ਼ਰ ਆ ਰਹੇ ਹਨ।
ਸੀ.ਬੀ.ਐੱਸ. ਨਿਊਜ਼ ਦੇ ਸਰਵੇਖਣ ਵਿਚ 48 ਫੀਸਦੀ ਲੋਕਾਂ ਨੇ ਕਿਹਾ ਕਿ ਬਿਡੇਨ ਨੇ ਬਹਿਸ ਵਿਚ ਜਿੱਤ ਦਰਜ ਕੀਤੀ, ਉੱਥੇ 41 ਫੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਬਹਿਸ ਵਿਚ ਅੱਗੇ ਰਹੇ। ਇਸ ਸਰਵੇਖਣ ਵਿਚ ਬਹਿਸ ਦੇਖਣ ਵਾਲੇ 10 ਵਿਚੋਂ 8 ਲੋਕਾਂ ਨੇ ਕਿਹਾ ਕਿ ਪੂਰੀ ਬਹਿਸ ਨੈਗੇਟਿਵ ਸੀ।ਰਾਸ਼ਟਰਪਤੀ ਬਹਿਸ ਦੇਖਣ ਦੇ ਬਾਅਦ ਚੰਗਾ ਜਾਂ ਖਰਾਬ ਮਹਿਸੂਸ ਕਰਨ ਦੇ ਸਵਾਲ 'ਤੇ 69 ਫੀਸਦੀ ਲੋਕਾਂ ਨੇ ਇਸ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ। ਦਰਸ਼ਕਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਦੋਹਾਂ ਨੇਤਾਵਾਂ ਵਿਚ ਬਹਿਸ ਦੇ ਦੌਰਾਨ ਤਣਾਅ ਸਾਫ ਨਜ਼ਰ ਆਇਆ। ਬਹਿਸ ਦੇ ਦੌਰਾਨ ਦੋਵੇਂ ਨੇਤਾ ਇਕ-ਦੂਜੇ ਦੀ ਗੱਲ ਅੱਧ ਵਿਚਾਲੇ ਕੱਟ ਕੇ ਆਪਣੀ ਗੱਲ ਕਰਦੇ ਨਜ਼ਰ ਆਏ। ਇਕ ਸਮੇਂ ਸਥਿਤੀ ਅਜਿਹੀ ਆ ਗਈ ਜਦੋਂ ਬਿਡੇਨ ਭੜਕ ਗਏ ਅਤੇ ਉਹਨਾਂ ਨੇ ਕਿਹਾ,''ਕੀ ਤੁਸੀਂ ਚੁੱਪ ਰਹੋਗੇ।''
ਟਰੰਪ ਨੂੰ ਦੱਸਿਆ ਖਰਾਬ ਰਾਸ਼ਟਰਪਤੀ
ਬਿਡੇਨ ਨੇ ਕਿਹਾ ਕਿ ਹੁਣ ਤੱਕ ਟਰੰਪ ਇੱਥੇ ਜੋ ਕੁਝ ਵੀ ਕਹਿ ਰਹੇ ਹਨ ਉਹ ਸਭ ਸਫੇਦ ਝੂਠ ਹੈ। ਮੈਂ ਇੱਥੇ ਇਹਨਾਂ ਦੇ ਝੂਠ ਦੱਸਣ ਲਈ ਨਹੀਂ ਆਇਆ ਹਾਂ। ਸਾਰੇ ਜਾਣਦੇ ਹਨ ਕਿ ਟਰੰਪ ਇਕ ਝੂਠੇ ਹਨ। ਬਿਡੇਨ ਅਤੇ ਟਰੰਪ ਦੋਹਾਂ ਨੇ ਇਕ-ਦੂਜੇ ਦੇ ਪਰਿਵਾਰ 'ਤੇ ਨਿਸ਼ਾਨਾ ਵਿੰਨ੍ਹਿਆ। ਬਿਡੇਨ ਨੇ ਕੋਰੋਨਾਵਾਇਰਸ ਨੂੰ ਲੈਕੇ ਵੀ ਬਹਿਸ ਦੇ ਦੌਰਾਨ ਟਰੰਪ 'ਕੇ ਜੰਮ ਕੇ ਹਮਲਾ ਬੋਲਿਆ। ਬਿਡੇਨ ਨੇ ਕਿਹਾ ਕਿ ਇਹ ਟਰੰਪ ਉਹੀ ਵਿਅਕਤੀ ਹਨ ਜੋ ਇਹ ਦਾਅਵਾ ਕਰ ਰਹੇ ਸਨ ਕਿ ਈਸਟਰ ਤੱਕ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਜੇਕਰ ਸਮਾਰਟ ਅਤੇ ਤੇਜ਼ੀ ਨਾਲ ਕਦਮ ਨਾ ਚੁੱਕੇ ਗਏ ਤਾਂ ਹੋਰ ਲੋਕ ਵੀ ਮਰਨਗੇ। ਡੈਮੋਕ੍ਰੇਟ ਨੇਤਾ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਹੋ।
ਇਸ ਦੋਸ਼ 'ਤੇ ਟਰੰਪ ਨੇ ਪਲਟਵਾਰ ਕੀਤਾ। ਟਰੰਪ ਨੇ ਬਿਡੇਨ ਨੂੰ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਕੋਰੋਨਾ ਨੂੰ ਦੇਖਦੇ ਹੋਏ ਚੀਨ ਦੇ ਲਈ ਸਾਨੂੰ ਆਪਣੇ ਦਰਵਾਜੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਤੁਸੀਂ ਸਮਝਦੇ ਸੀ ਕਿ ਇਹ ਭਿਆਨਕ ਹੈ। ਮਾਸਕ ਨਾ ਪਾਉਣ ਦੇ ਸਵਾਲ 'ਤੇ ਟਰੰਪ ਨੇ ਕਿਹਾ ਕਿ ਜਦੋਂ ਮੈਨੂੰ ਲੋੜ ਸਮਝ ਵਿਚ ਆਉਂਦੀ ਹੈ ਤਾਂ ਮੈਂ ਮਾਸਕ ਪਾਉਂਦਾ ਹਾਂ। ਮੈਂ ਬਿਡੇਨ ਦੀ ਤਰ੍ਹਾਂ ਮਾਸਕ ਨਹੀਂ ਪਾਉਂਦਾ। ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ਵਿਚ ਘੱਟੋ-ਘੱਟ 20 ਲੱਖ ਮਾਰੇ ਗਏ ਹੁੰਦੇ।
ਕੈਨੇਡਾ : ਸਕਾਰਬੋਰੋਹ 'ਚ ਹੋਈ ਗੋਲੀਬਾਰੀ, ਇਕ ਵਿਅਕਤੀ ਗੰਭੀਰ ਜ਼ਖ਼ਮੀ
NEXT STORY