ਵਾਸ਼ਿੰਗਟਨ — ਅਮਰੀਕੀ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਨੂੰ ਲੈ ਕੇ ਰੂਸ 'ਤੇ ਦੋਸ਼ ਲਾਏ ਜਾ ਰਹੇ ਸਨ, ਪਰ ਹੁਣ ਇਸ ਦਖਲਅੰਦਾਜ਼ੀ 'ਚ ਇਜ਼ਰਾਇਲ ਦਾ ਵੀ ਨਾਂ ਸਾਹਮਣੇ ਆਇਆ ਹੈ। ਵਿਸ਼ਵ ਪ੍ਰਸਿੱਧ ਭਾਸ਼ਾ ਵਿਗਿਆਨੀ, ਦਾਰਸ਼ਨਿਕ ਅਤੇ ਰਾਜਨੀਤਕ ਵਰਕਰ ਨੋਆਮ ਚਾਮਸਕੀ ਨੇ ਇਕ ਅਮਰੀਕੀ ਵੈੱਬਸਾਈਟ Democracy Now ਨਾਲ ਗੱਲਬਾਤ ਦੌਰਾਨ ਆਖਿਆ ਕਿ 2016 ਅਮਰੀਕੀ ਚੋਣਾਂ 'ਚ ਇਜ਼ਰਾਇਲ ਦੀ ਦਖਲਅੰਦਾਜ਼ੀ ਰੂਸ ਦੇ ਯਤਨਾਂ ਤੋਂ ਕਈ ਗੁਣਾ ਜ਼ਿਆਦਾ ਸੀ। ਚਾਮਸਕੀ ਨੇ ਆਖਿਆ ਕਿ ਅਮਰੀਕੀ ਚੋਣਾਂ 'ਚ ਦਖਲਅੰਦਾਜ਼ੀ ਇਕ ਵੱਡਾ ਮੁੱਦਾ ਹੈ, ਪਰ ਮੀਡੀਆ ਉਸ ਨੂੰ ਬਿਲਕੁਲ ਹੀ ਨਾਨ ਸੀਰੀਅਸ ਟਾਪਿਕ ਦੀ ਤਰ੍ਹਾਂ ਲੈ ਰਹੀ ਹੈ। ਚਾਮਸਕੀ ਨੇ ਅੱਗੇ ਆਖਿਆ ਕਿ ਚੋਣਾਂ 'ਚ ਦਖਲਅੰਦਾਜ਼ੀ ਨੂੰ ਲੈ ਕੇ ਸਿਰਫ ਰੂਸ 'ਤੇ ਉਂਗਲ ਚੁੱਕਣੀ ਇਕ ਮਜ਼ਾਕ ਦੀ ਤਰ੍ਹਾਂ ਹੈ। ਫਿਲਹਾਲ ਅਮਰੀਕੀ ਚੋਣਾਂ 'ਚ ਦਖਲਅੰਦਾਜ਼ੀ ਨੂੰ ਲੈ ਕੇ ਰਾਬਰਟ ਮੁਲਰ ਦੀ ਜਾਂਚ ਟੀਮ ਇਸ 'ਤੇ ਕੰਮ ਕਰ ਰਹੀ ਹੈ।
ਚਾਮਸਕੀ ਨੇ ਇਜ਼ਰਾਇਲ 'ਤੇ ਦੋਸ਼ ਲਾਉਂਦੇ ਹੋਏ ਆਖਿਆ ਕਿ ਜੋ ਵੀ ਅਮਰੀਕੀ ਲੋਕਤੰਤਰ 'ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਦਿਲਚਸਪੀ ਰੱਖ ਰਹੇ ਹਨ, ਉਨ੍ਹਾਂ ਨੂੰ ਸਿਰਫ ਰੂਸ 'ਤੇ ਉਂਗਲੀ ਚੁੱਕਣ ਤੋਂ ਇਲਾਵਾ ਵੀ ਦੂਜੇ ਦੇਸ਼ਾਂ ਵੱਲ ਦੇਖਣਾ ਚਾਹੀਦਾ ਹੈ। ਚਾਮਸਕੀ ਨੇ ਆਖਿਆ ਕਿ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੀਆਂ ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ 'ਚ ਰੂਚੀ ਰੱਖਦੇ ਹੋ ਤਾਂ ਰੂਸ ਨੇ ਜੋ ਕੁਝ ਵੀ ਕੀਤਾ ਹੈ ਉਹ ਕਿਸੇ ਹੋਰ ਰਾਜ ਦੀ ਸ਼ਰੇਆਮ ਅਤੇ ਜ਼ਬਰਦਸਤ ਸਮਰਥਨ ਦੀ ਤੁਲਨਾ 'ਚ ਘੱਟ ਨਹੀਂ ਹੈ।
ਚਾਮਸਕੀ ਆਪਣੇ ਇੰਟਰਵਿਊ 'ਚ ਅਮਰੀਕਾ ਦੇ ਸਭ ਤੋਂ ਕਰੀਬੀ ਮੰਨੇ ਜਾਣ ਵਾਲੇ ਇਜ਼ਰਾਇਲ 'ਤੇ ਚੋਣਾਂ 'ਚ ਦਖਲਅੰਦਾਜ਼ੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਆਖਿਆ ਕਿ ਅਮਰੀਕੀ ਚੋਣਾਂ 'ਚ ਇਜ਼ਰਾਇਲੀ ਦਖਲਅੰਦਾਜ਼ੀ ਨੇ ਰੂਸੀਆਂ ਵੱਲੋਂ ਕੀਤੇ ਗਏ ਕਿਸੇ ਵੀ ਕੰਮ ਨੂੰ ਬਹੁਤ ਵਧ ਪ੍ਰਭਾਵਿਤ ਕੀਤਾ ਹੈ, ਮੇਰਾ ਮਤਲਬ ਹੈ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਸਿੱਧੇ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੇ ਬਿਨਾਂ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਲਈ ਕਾਂਗਰਸ ਨਾਲ ਗੱਲ ਕਰਦੇ ਹਨ। 2015 'ਚ ਓਬਾਮਾ ਅਤੇ ਨੇਤਨਯਾਹੂ ਨਾਲ ਕੀ ਹੋਇਆ। ਚਾਮਸਕੀ ਨੇ ਆਖਿਆ ਕਿ ਪੁਤਿਨ ਨੇ ਸਾਡੀ ਕਾਂਗਰਸ ਨੂੰ ਕਦੇ ਸੰਬੋਧਿਤ ਨਹੀਂ ਕੀਤਾ ਪਰ ਨੇਤਨਯਾਹੂ ਨੇ ਤਾਂ ਕਾਂਗਰਸ ਨੂੰ ਸੰਬੋਧਿਤ ਕਰ ਅਮਰੀਕੀ ਨੀਤੀਆਂ ਨੂੰ ਬਦਲਣ ਦੀ ਵੀ ਕੋਸ਼ਿਸ਼ ਕੀਤੀ ਸੀ। ਚਾਮਸਕੀ ਨੇ ਅਮਰੀਕੀ ਆਲੋਚਕਾਂ ਨੂੰ ਵੀ ਲੰਮੇ ਹੱਥੀ ਲੈਂਦੇ ਹੋਏ ਆਖਿਆ ਕਿ ਬਾਹਰੀ ਤੁਹਾਡੇ ਕਾਂਗਰਸ 'ਚ ਆ ਕੇ ਤੁਹਾਡੇ ਦੇਸ਼ ਦੀਆਂ ਨੀਤੀਆਂ ਦੀ ਨਿੰਦਾ ਕਰੇ ਅਤੇ ਤੁਸੀਂ ਉਸ ਦੀ ਤਰੀਫ ਕਰੋ, ਇਹ ਕਿੱਥੋਂ ਦਾ ਸ਼ਾਨਦਾਰ ਭਾਸ਼ਣ ਹੈ।
ਹਾਲਾਂਕਿ ਚਾਮਸਕੀ ਨੇ ਅਮਰੀਕੀ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਦੀ ਗੱਲ ਨੂੰ ਨਹੀਂ ਨਕਾਰਿਆ। ਉਥੇ ਜ਼ਿਆਦਾਤਰ ਅਮਰੀਕੀ ਚਾਮਸਕੀ ਦੇ ਦਾਅਵੇ ਦਾ ਇਤੇਫਾਕ ਨਹੀਂ ਰੱਖਦੇ ਹਨ। ਹਾਲ ਹੀ 'ਚ ਇਕ ਅੰਗ੍ਰੇਜ਼ੀ ਅਖਬਾਰ ਦੀ ਪੋਲ ਮੁਤਾਬਕ 65 ਫੀਸਦੀ ਅਮਰੀਕੀਆਂ ਨੇ ਮੰਨਿਆ ਸੀ ਕਿ ਅਮਰੀਕਾ 'ਚ 2016 'ਚ ਹੋਈਆਂ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਸੀ। ਉਥੇ 30 ਫੀਸਦੀ ਲੋਕਾਂ ਨੇ ਮੰਨਿਆ ਸੀ ਕਿ ਜੇਕਰ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਨਹੀਂ ਹੁੰਦੀ ਤਾਂ ਹਿਲੇਰੀ ਕਲਿੰਟਨ ਹੀ ਚੋਣਾਂ ਜਿੱਤਦੀ।
ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਓ ਹੈਕਰ ਦੀ ਬਲੈਕਮੇਲਿੰਗ ਦਾ ਸ਼ਿਕਾਰ
NEXT STORY