ਵੈਨਕੂਵਰ— ਪੱਛਮੀ ਵੈਨਕੂਵਰ 'ਚ ਪੁਲਸ ਨੇ ਲੋਕਾਂ ਨੂੰ ਅਜਿਹੇ ਹੈਕਰਾਂ ਬਾਰੇ ਜਾਣਕਾਰੀ ਦਿੰਦਿਆਂ ਚਿਤਾਵਨੀ ਦਿੱਤੀ ਜੋ ਕਿ ਆਨਲਾਈਨ ਉਨ੍ਹਾਂ ਦੀ ਈ-ਮੇਲ ਆਈ.ਡੀ. ਤੇ ਪਾਸਵਰਡ ਚੋਰੀ ਕਰਕੇ ਉਨ੍ਹਾਂ ਦਾ ਸਾਰਾ ਡਾਟਾ ਹਾਸਲ ਕਰ ਲੈਂਦੇ ਹਨ। ਪੁਲਸ ਨੇ ਦੱਸਿਆ ਕਿ ਅਜਿਹੇ ਹੀ ਇਕ ਮਾਮਲੇ 'ਚ ਪੀੜਤ ਨੂੰ ਅਜਿਹੀ ਮੇਲ ਮਿਲੀ, ਜਿਸ 'ਚ ਪੀੜਤ ਦੇ ਪੁਰਾਣੇ ਤੇ ਨਵੇਂ ਈ-ਮੇਲ ਪਾਸਵਰਡ ਬਾਰੇ ਜਾਣਕਾਰੀ ਦਿੱਤੀ ਸੀ।
ਪੀੜਤਾਂ ਨੇ ਦੱਸਿਆ ਕਿ ਹੈਕਰ ਨੇ ਕਿਹਾ ਕਿ ਉਹ ਈ-ਮੇਲ ਦੀ ਵਰਤੋਂ ਕਰਕੇ ਉਨ੍ਹਾਂ ਦੇ ਕੰਪਿਊਟਰ 'ਚ ਮਾਲਵੇਅਰ ਵਾਇਰਸ ਪਾ ਦੇਣਗੇ ਤੇ ਕੰਪਿਊਟਰ ਦੇ ਵੈੱਬਕੈਮ ਰਾਹੀਂ ਉਨ੍ਹਾਂ ਦੇ ਪੋਰਨੋਗ੍ਰਾਫੀ ਦੇਖਦਿਆਂ ਦੀ ਰਿਕਾਰਡਿੰਗ ਕੀਤੀ ਜਾਵੇਗੀ। ਹੈਕਰ ਨੇ ਪੀੜਤ ਨੂੰ 2000 ਡਾਲਰ ਬਿੱਟਕੁਆਇਨ 'ਚ ਦੇਣ ਲਈ ਕਿਹਾ ਤੇ 24 ਘੰਟਿਆਂ 'ਚ ਅਜਿਹਾ ਨਾ ਕਰਨ 'ਤੇ ਪੀੜਤ ਦੀ ਵੀਡੀਓ ਉਸ ਦੇ ਪਰਿਵਾਰ ਤੇ ਦੋਸਤਾਂ ਨੂੰ ਦਿਖਾਉਣ ਦੀ ਧਮਕੀ ਦਿੱਤੀ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤ ਦੀ ਮੇਲ 'ਤੇ ਭੇਜੀ ਉਸ ਦੀ ਵੀਡੀਓ ਫੇਕ ਨਿਕਲੀ।
ਪੁਲਸ ਨੇ ਇਸ ਸਬੰਧੀ ਲੋਕਾਂ ਨੂੰ ਸਾਵਧਾਨ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਟ੍ਰਾਂਸਫਰ ਨਾ ਕਰਨ ਦੀ ਸਲਾਹ ਦਿੱਤੀ। ਪੁਲਸ ਨੇ ਕਿਹਾ ਕਿ ਜੇਕਰ ਕਿਵੇ ਵੀ ਵਿਅਕਤੀ ਨੂੰ ਅਜਿਹੀ ਕੋਈ ਮੇਲ ਆਵੇ ਤਾਂ ਉਹ ਆਪਣਾ ਪਾਸਵਰਡ ਚੇਂਜ ਕਰਕੇ ਮੇਲ ਡਿਲੀਟ ਕਰ ਦੇਵੇ ਤੇ ਇਸ ਦੀ ਸੂਚਨਾ ਪੁਲਸ ਤੇ ਕੈਨੇਡੀਅਨ ਐਂਟੀ ਫਰਾਡ ਸੈਂਟਰ ਨੂੰ ਦੇਵੇ।
ਇਮਰਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
NEXT STORY