ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਇਰਾਕ ਤੇ ਸੀਰੀਆ 'ਚ ਹਿਰਾਸਤ 'ਚ ਬੰਦ ਇਸਲਾਮਿਕ ਸਟੇਟ ਦੇ ਉਨ੍ਹਾਂ ਅੱਤਵਾਦੀਆਂ ਨੂੰ ਆਪਣੇ ਦੇਸ਼ 'ਚ ਵਾਪਸ ਲੈ ਕੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਜਾਵੇ, ਜੋ ਉਨ੍ਹਾਂ ਦੇ ਦੇਸ਼ ਦੇ ਨਾਗਰਿਕ ਹਨ। ਪੋਂਪੀਓ ਨੇ ਕਰੀਬ 30 ਗਠਜੋੜ ਮੈਂਬਰਾਂ ਦੇ ਵਿਦੇਸ਼ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਜ਼ਰੂਰੀ ਹੈ ਕਿ ਉਹ ਦੋਵਾਂ ਦੇਸ਼ਾਂ 'ਚ ਇਸਲਾਮਿਕ ਸਟੇਟ ਦੇ ਕਬਜ਼ੇ ਦੇ ਸਮੇਂ ਕੀਤੇ ਗਏ ਅੱਤਿਆਚਾਰਾਂ ਦੇ ਲਈ ਹਿਰਾਸਤ 'ਚ ਬੰਦ ਹਜ਼ਾਰਾਂ ਵਿਦੇਸ਼ੀ ਅੱਤਵਾਦੀਆਂ ਨੂੰ ਜਵਾਬਦੇਹ ਬਣਾਉਣ।
ਹਿਰਾਸਤ 'ਚ ਬੰਦ ਕਈ ਵਿਦੇਸ਼ੀ ਅੱਤਵਾਦੀ ਯੂਰਪ ਤੋਂ ਹਨ ਪਰ ਉਨ੍ਹਾਂ ਦੇ ਦੇਸ਼ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਇੱਛੁਕ ਨਹੀਂ ਹਨ ਤੇ ਅਧਿਕਾਰੀਆਂ ਨੇ ਸਵਿਕਾਰ ਕੀਤਾ ਹੈ ਕਿ ਇਸ ਮਾਮਲੇ 'ਚ ਗਠਜੋੜ ਸਾਂਝੀਦਾਰਾਂ ਵਿਚਾਲੇ ਹੁਣ ਵੀ ਮਤਭੇਦ ਹੈ ਕਿ ਇਨ੍ਹਾਂ ਅੱਤਵਾਦੀਆਂ ਨਾਲ ਨਜਿੱਠਣ ਦਾ ਸਭ ਤੋਂ ਬਿਹਤਰੀਨ ਰਸਤਾ ਕੀ ਹੈ। ਪੋਂਪੀਓ ਨੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਨੂੰ ਦੇਸ਼ 'ਚ ਨਿਆ ਦੇ ਦਾਇਰੇ 'ਚ ਲਿਆਂਦਾ ਜਾਣਾ ਮਹੱਤਵਪੂਰਨ ਹੈ ਤਾਂਕਿ ਉਨ੍ਹਾਂ ਨੂੰ ਸੀਰੀਆ ਤੇ ਈਰਾਕ 'ਚ ਦੁਬਾਰਾ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ।
ਬਾਕਮਾਲ : 9 ਸਾਲਾ ਹੋਣਹਾਰ ਬੱਚਾ ਯੂਨੀਵਰਸਿਟੀ 'ਚ ਕਰ ਰਿਹੈ ਗ੍ਰੈਜੁਏਸ਼ਨ ਦੀ ਪੜ੍ਹਾਈ
NEXT STORY