ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੋਰੋਨਾ ਵਾਇਰਸ ਮਹਾਂਮਾਰੀ ਨੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਸਟਾਫ਼ ਦੀ ਘਾਟ ਪੈਦਾ ਕਰ ਦਿੱਤੀ ਹੈ। ਇਸ ਦੌਰਾਨ ਬਹੁਤ ਸਾਰੇ ਜੇਲ੍ਹ ਅਫ਼ਸਰ, ਘੱਟ ਤਨਖ਼ਾਹ, ਜ਼ਿਆਦਾ ਕੰਮ ਤੇ ਕੋਰੋਨਾ ਕਾਰਨ ਆਪਣਾ ਕੰਮ ਛੱਡ ਰਹੇ ਹਨ। ਅਮਰੀਕਾ ਵਿੱਚ ਜੇਲ੍ਹਾਂ ਵਿੱਚ ਕੈਦੀਆਂ ਦੀ ਆਬਾਦੀ, ਜੋ ਮਹਾਮਾਰੀ ਦੌਰਾਨ ਘਟੀ ਸੀ, ਇੱਕ ਵਾਰ ਫਿਰ ਤੋਂ ਵਧ ਰਹੀ ਹੈ। ਜਦਕਿ ਘੱਟ ਗਾਰਡ ਹੋਣ ਕਾਰਨ ਪ੍ਰਸ਼ਾਸਨ ਲਈ ਸਮੱਸਿਆ ਪੈਦਾ ਹੋ ਰਹੀ ਹੈ। ਜਾਰਜੀਆ ਵਿੱਚ, ਕੁੱਝ ਜੇਲ੍ਹਾਂ 70% ਤੱਕ ਖ਼ਾਲੀ ਅਸਾਮੀਆਂ ਦੀ ਰਿਪੋਰਟ ਕਰਦੀਆਂ ਹਨ।
ਇਹ ਵੀ ਪੜ੍ਹੋ - ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ
ਨੇਬਰਾਸਕਾ ਵਿੱਚ, ਕਰਮਚਾਰੀਆਂ ਦੇ ਓਵਰਟਾਈਮ ਦੇ ਘੰਟੇ ਚਾਰ ਗੁਣਾ ਹੋ ਗਏ ਹਨ ਅਤੇ ਘੱਟ ਅਫ਼ਸਰਾਂ ਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਕਿਹਾ ਜਾਂਦਾ ਹੈ। ਫਲੋਰਿਡਾ ਨੇ ਘੱਟ ਸਟਾਫ਼ ਦੇ ਕਾਰਨ 140 ਤੋਂ ਵੱਧ ਜੇਲ੍ਹਾਂ ਵਿੱਚੋਂ ਤਿੰਨ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਕੰਸਾਸ ਵਿੱਚ ਅਫ਼ਸਰਾਂ ਲਈ 400 ਤੋਂ ਵੱਧ ਖ਼ਾਲੀ ਨੌਕਰੀਆਂ ਹਨ ਅਤੇ ਟੈਕਸਾਸ ਵਿੱਚ, ਗਾਰਡਾਂ ਨੇ ਦਿਨ ਵਿੱਚ 16 ਘੰਟੇ ਕੰਮ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪਾਬੰਦੀਆਂ ਜੋ ਕੋਵਿਡ-19 ਦੇ ਫੈਲਣ ਨੂੰ ਰੋਕਣ ਵਜੋਂ ਸ਼ੁਰੂ ਹੋਈਆਂ ਹਨ, ਅਜੇ ਜਾਰੀ ਹਨ ਕਿਉਂਕਿ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਲੋੜੀਂਦੇ ਗਾਰਡ ਨਹੀਂ ਹਨ। ਇਸ ਦੌਰਾਨ, ਜੇਲ੍ਹ ਵਿਭਾਗ ਦਾ ਕਹਿਣਾ ਹੈ ਕਿ ਉਹ ਨਵੇਂ ਸਟਾਫ਼ ਦੀ ਭਰਤੀ ਲਈ ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ ਅਤੇ ਦੂਸਰੇ ਭੱਤੇ ਦੇ ਰਹੇ ਹਨ ਜਿਵੇਂ ਕਿ ਹਾਇਰਿੰਗ ਬੋਨਸ, ਤਨਖ਼ਾਹਾਂ ਵਿੱਚ ਵਾਧਾ ਆਦਿ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਏਅਰਲਾਈਨਜ਼ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ
NEXT STORY