ਨਵੀਂ ਦਿੱਲੀ/ਲੰਡਨ-ਬ੍ਰਿਟੇਨ ਨੇ ਕਿਹਾ ਕਿ ਉਹ ਕੋਵਿਡ-19 ਵਿਰੁੱਧ ਭਾਰਤ ਦੀ ਜੰਗ 'ਚ ਹੋਰ ਮਹਤੱਵਪੂਰਨ ਆਕਸੀਜਨ ਉਪਕਰਣ ਭਾਰਤ ਭੇਜੇਗਾ, ਜਿਸ 'ਚ ਆਕਸੀਜਨ ਫੈਕਟਰੀ ਵੀ ਸ਼ਾਮਲ ਹੈ ਜੋ ਪ੍ਰਤੀ ਮਿੰਟ ਉੱਚ ਪੱਧਰ 'ਤੇ ਆਕਸੀਜਨ ਦੇ ਉਤਪਾਦਨ 'ਚ ਸਮਰਥ ਹੈ। ਉੱਤਰੀ ਆਇਰਲੈਂਡ 'ਚ ਵਾਧੂ ਭੰਡਾਰਾਂ 'ਤੋਂ ਤਿੰਨ ਆਕਸੀਜਨ ਇਕਾਈਆਂ ਭੇਜੀਆਂ ਜਾਣਗੀਆਂ ਜਿਨ੍ਹਾਂ 'ਚੋਂ ਹਰ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦੇ ਉਤਪਾਦਨ 'ਚ ਸਮਰਥਨ ਹੈ ਜੋ ਇਕ ਵਾਰ 'ਚ 50 ਲੋਕਾਂ ਦੇ ਇਸਤੇਮਾਲ ਲਈ ਭਰਪੂਰ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ
ਇਕ ਸ਼ਿਪਿੰਗ ਕੰਟੇਨਰ ਦੇ ਆਕਾਰ ਦੇ ਇਹ ਛੋਟੇ ਕਾਰਖਾਨੇ ਭਾਰਤੀ ਹਸਪਤਾਲਾਂ 'ਚ ਆਕਸੀਜਨ ਦੀ ਵਿਆਪਕ ਮੰਗ ਨੂੰ ਕੁਝ ਹੱਦ ਤੱਕ ਪੂਰਾ ਕਰ ਸਕਣਗੇ। ਭਾਰਤ 'ਚ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦੌਰਾਨ ਆਕਸੀਜਨ ਮੁੱਖ ਜ਼ਰੂਰਤਾਂ 'ਚੋਂ ਇਕ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਾਰਿਆਂ ਨੇ ਭਾਰਤ 'ਚ ਕੀ ਹੋ ਰਿਹਾ ਹੈ ਉਸ ਦੀਆਂ ਭਿਆਨਕ ਤਸਵੀਰਾਂ ਦੇਖੀਆਂ ਹਨ, ਜਿਸ ਕਿਸੇ ਨੇ ਵੀ ਉਹ ਤਸਵੀਰਾਂ ਦੇਖੀਆਂ ਹਨ ਉਨ੍ਹਾਂ ਸਾਰਿਆਂ ਨੂੰ ਇਸ ਨਾਲ ਦੁਖ ਹੋਇਆ।ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ ਅਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਯੂਰਪੀਨ ਦੇਸ਼ਾਂ ਨੂੰ ਮਿਲੀ ਚਿਤਾਵਨੀ, ਸਮੇਂ ਤੋਂ ਪਹਿਲਾਂ ਦਿੱਤੀ ਢਿੱਲ ਤਾਂ ਹਾਲਾਤ ਹੋਣਗੇ ਬੇਕਾਬੂ
ਬ੍ਰਿਟੇਨ ਲਗਾਤਾਰ ਕਰ ਰਿਹਾ ਭਾਰਤ ਦੀ ਮਦਦ
ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਜ਼ਿਕਰ ਕਰਦੇ ਹੋਏ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੇ ਬੁਲਾਰੇ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਸਾਡੇ ਵੱਲੋਂ ਭਾਰਤ ਨੂੰ 495 ਆਕਸੀਜਨ ਕੰਸਨਟ੍ਰੈਟਰਸ, 120 ਨਾਨ-ਇਨਵੇਜਿਵ ਵੈਂਟੀਲੇਟਰਸ ਅਤੇ 20 ਮੈਨੁਅਲ ਵੈਂਟੀਲੇਟਰਸ ਦੀ ਸਪਲਾਈ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਸਵੇਰੇ ਹੀ ਬ੍ਰਿਟੇਨ ਤੋਂ 95 ਆਕਸੀਜਨ ਕੰਸਨਟ੍ਰੇਟਰਸ ਅਤੇ 100 ਵੈਂਟੀਲੇਟਰਸ ਦੀ ਪਹਿਲੀ ਖੇਪ ਦਿੱਲੀ ਪਹੁੰਚ ਗਈ।
ਇਹ ਵੀ ਪੜ੍ਹੋ-ਫਾਈਜ਼ਰ ਤੇ ਬਾਇਓਨਟੈੱਕ ਨੇ ਬੱਚਿਆਂ ਲਈ ਟੀਕੇ ਦੀ ਮੰਗੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਇੱਕ ਐਂਬੁਲੈਂਸ 'ਚ 10-10 ਲਾਸ਼ਾਂ', ਕਾਨਪੁਰ ਦੇ ਕੋਵਿਡ ਹਸਪਤਾਲ ਦਾ ਵੀਡੀਓ ਆਇਆ ਸਾਹਮਣੇ
NEXT STORY