ਵਾਸ਼ਿੰਗਟਨ-ਅਮਰੀਕੀ ਸੈਨੇਟ ਨੇ ਯੂਕ੍ਰੇਨ 'ਤੇ ਹਮਲੇ ਨੂੰ ਲੈ ਕੇ ਰੂਸ ਨਾਲ ਆਮ ਵਪਾਰਕ ਸਬੰਧਾਂ ਨੂੰ ਮੁਅੱਤਲ ਕਰਨ ਅਤੇ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਾਉਣ ਨਾਲ ਸਬੰਧਿਤ ਦੋ ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸੰਸਦ ਮੈਂਬਰਾਂ ਨੇ ਦੋਵਾਂ ਬਿੱਲਾਂ ਦਾ ਭਾਰੀ ਸਮਰਥਨ ਕੀਤਾ।
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰ ਕੌਂਸਲ ਤੋਂ ਬਾਹਰ ਹੋਇਆ ਰੂਸ, ਮਤੇ ਦੇ ਸਮਰਥਨ 'ਚ ਪਈਆਂ 93 ਵੋਟਾਂ, ਭਾਰਤ ਨੇ ਬਣਾਈ ਦੂਰੀ
ਦੋਵਾਂ ਬਿੱਲਾਂ ਨੂੰ ਵੀਰਵਾਰ ਨੂੰ ਬਾਅਦ 'ਚ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ ਜਿਸ ਤੋਂ ਬਾਅਦ ਇਨ੍ਹਾਂ ਨੇ ਦਸਤਖਤ ਲਈ ਰਾਸ਼ਟਰਪਤੀ ਜੋਅ ਬਾਈਡੇਨ ਕੋਲ ਭੇਜਿਆ ਜਾਵੇਗਾ। ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਦੋਵੇਂ ਬਿੱਲ ਕਾਨੂੰਨ ਬਣ ਜਾਣਗੇ। ਸੈਨੇਟ ਨੇ ਦੋਵਾਂ ਬਿੱਲਾਂ ਨੂੰ 100-0 ਨਾਲ ਪਾਸ ਕਰ ਦਿੱਤਾ। ਰੂਸ ਨਾਲ ਵਪਾਰ ਮੁਅੱਤਲ ਕਰਨ ਸਬੰਧੀ ਬਿੱਲਾਂ ਰਾਹੀਂ ਅਮਰੀਕਾ ਲਈ ਰੂਸ ਤੋਂ ਦਰਾਮਦ ਹੋਣ ਵਾਲੇ ਵੱਖ-ਵੱਖ ਸਮਾਨ 'ਤੇ ਜ਼ਿਆਦਾ ਟੈਕਸ ਵਸੂਲਣ ਦਾ ਰਸਤਾ ਸਾਫ਼ ਹੋ ਜਾਵੇਗਾ।
ਇਹ ਵੀ ਪੜ੍ਹੋ : ਰੂਸੀ ਕੋਲੇ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਯੂਰਪੀਅਨ ਯੂਨੀਅਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਨੁੱਖੀ ਅਧਿਕਾਰ ਕੌਂਸਲ ਤੋਂ ਬਾਹਰ ਹੋਇਆ ਰੂਸ, ਮਤੇ ਦੇ ਸਮਰਥਨ 'ਚ ਪਈਆਂ 93 ਵੋਟਾਂ, ਭਾਰਤ ਨੇ ਬਣਾਈ ਦੂਰੀ
NEXT STORY