ਇੰਟਰਨੈਸ਼ਨਲ ਡੈਸਕ-ਸੰਯੁਕਤ ਰਾਸ਼ਟਰ ਮਹਾਸਭਾ 'ਚ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐੱਨ.ਐੱਚ.ਆਰ.ਸੀ.) ਤੋਂ ਮੁਅੱਤਲ ਕਰਨ ਦੇ ਪ੍ਰਸਤਾਵ ਨੂੰ ਵੀਰਵਾਰ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਮਤੇ ਦੇ ਪੱਖ 'ਚ 93 ਦੇਸ਼ਾਂ ਨੇ ਵੋਟਿੰਗ ਕੀਤੀ ਜਦਕਿ ਚੀਨ, ਕਿਊਬਾ, ਬੇਲਾਰੂਸ, ਬੋਲੋਬੀਆ, ਵੀਅਤਨਾਮ ਸਮੇਤ 24 ਦੇਸ਼ਾਂ ਨੇ ਰੂਸ ਨੂੰ ਮੁਅੱਤਲ ਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ ਵੋਟ ਪਾਈ।
ਇਹ ਵੀ ਪੜ੍ਹੋ : ਰੂਸੀ ਕੋਲੇ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਯੂਰਪੀਅਨ ਯੂਨੀਅਨ
ਭਾਰਤ, ਪਾਕਿਸਤਾਨ, ਕਤਰ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਇਰਾਕ, ਜਾਰਡਨ, ਦੱਖਣੀ ਅਫ਼ਰੀਕਾ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ ਅਤੇ ਮਿਸਰ ਸਮੇਤ 58 ਦੇਸ਼ਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਅਗਵਾਈ 'ਚ ਇਹ ਪ੍ਰਸਤਾਵ ਯੂਕ੍ਰੇਨ 'ਚ ਰੂਸੀ ਫੌਜਾਂ ਵੱਲੋਂ ਸਥਾਨਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਕਥਿਤ ਰੂਪ ਨਾਲ ਵਹਿਸ਼ੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਇਮਰਾਨ ਖਾਨ, 9 ਅਪ੍ਰੈਲ ਨੂੰ ਹੋਵੇਗੀ ਵੋਟਿੰਗ
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਤਰੀ ਨੇ ਕਿਹਾ ਕਿ ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ 'ਚ ਪਾਸ ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸੀ ਸੰਘ ਦੇ ਮੁਅੱਤਲ ਦੇ ਸਬੰਧ 'ਚ ਪ੍ਰਸਤਾਵ 'ਤੇ ਪ੍ਰਹੇਜ਼ ਕੀਤਾ ਹੈ। ਅਸੀਂ ਵਿਗੜਦੀ ਸਥਿਤੀ 'ਤੇ ਡੂੰਘਾਈ ਨਾਲ ਚਿੰਤਤ ਰਹਿਣਾ ਜਾਰੀ ਰੱਖਦੇ ਹਾਂ ਅਤੇ ਸਾਰੇ ਦੁਸ਼ਮਣਾਂ ਨੂੰ ਖ਼ਤਮ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ। ਜਦ ਨਿਰਦੋਸ਼ ਮਨੁੱਖੀ ਜਾਨ ਦਾਂਅ 'ਤੇ ਲੱਗੀ ਹੋਵੇ ਤਾਂ ਕੂਟਨੀਤਕ ਹੀ ਇਕ ਵਿਹਾਰਕ ਵਿਕਲਪ ਦੇ ਰੂਪ 'ਚ ਪ੍ਰਬਲ ਹੋਣੀ ਚਾਹੀਦੀ ਹੈ। ਬੁਚਾ 'ਚ ਨਾਗਰਿਕਾਂ ਦੇ ਕਤਲ ਦੀ ਹਾਲ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਅਸੀਂ ਇਨ੍ਹਾਂ ਕਤਲ ਦੀ ਸਪੱਸ਼ਟ ਰੂਪ ਨਾਲ ਨਿੰਦਾ ਕੀਤੀ ਹੈ ਅਤੇ ਸੁਤੰਤਰ ਜਾਂਚ ਦੀ ਮੰਗ ਦਾ ਸਮਰਥਨ ਕਰਦੇ ਹਾਂ।
ਇਹ ਵੀ ਪੜ੍ਹੋ : ਅਪ੍ਰੈਲ 2023 ਤੋਂ ਆਟੋਮੇਟਿਡ ਸਟੇਸ਼ਨਾਂ ਰਾਹੀਂ ਵਾਹਨਾਂ ਦਾ ਫਿੱਟਨੈੱਟ ਪ੍ਰੀਖਣ ਲਾਜ਼ਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਗਰੀਬ ਕਿਸਾਨਾਂ ਦੇ ਭਲੇ ਲਈ ਅਮੀਰ ਕਿਸਾਨਾਂ ’ਤੇ ਲੱਗੇ ਇਨਕਮ ਟੈਕਸ
NEXT STORY