ਵਾਸ਼ਿੰਗਟਨ, (ਏਜੰਸੀ)— ਅਮਰੀਕਾ ਦੇ ਕਈ ਸੂਬਿਆਂ 'ਚ ਹੜ੍ਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਐਤਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਕਾਰਨ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਹਫਤੇ 'ਬੰਬ ਤੂਫਾਨ' ਆਇਆ ਸੀ ਜਿਸ ਕਾਰਨ ਹੜ੍ਹ ਆਇਆ। ਮਿਸੌਰੀ ਅਤੇ ਮਿਸੀਸਿਪੀ ਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਵਧ ਜਾਣ ਕਾਰਨ 14 ਸੂਬਿਆਂ 'ਚ ਰਹਿਣ ਵਾਲੇ 9 ਮਿਲੀਅਨ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਸੂਬਾ ਨੇਬਰਾਸਕਾ 'ਚ ਹੜ੍ਹ ਦੇ ਪਾਣੀ 'ਚ ਇਕ 52 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ 50 ਸਾਲਾ ਕਿਸਾਨ ਦੀ ਮੌਤ ਹੋ ਗਈ ਜਦੋਂ ਉਹ ਆਪਣੇ ਟ੍ਰੈਕਟਰ ਰਾਹੀਂ ਜਾ ਰਿਹਾ ਸੀ ਅਤੇ ਪੁਲ ਢਹਿ ਜਾਣ ਕਾਰਨ ਉਹ ਇਸ ਹੇਠ ਦੱਬ ਗਿਆ। ਕਈ ਇਲਾਕਿਆਂ 'ਚ ਰੇਤ ਦੀਆਂ ਭਰੀਆਂ ਬੋਰੀਆਂ ਸੁੱਟੀਆਂ ਗਈਆਂ ਹਨ। ਇੱਥੇ ਕਈ ਇਲਾਕਿਆਂ 'ਚ 61 ਸੈਂਟੀ ਮੀਟਰ ਪਾਣੀ ਭਰ ਗਿਆ। ਨੇਬਰਾਸਕਾ, ਵਿਸਕੋਨਸਿਨ ਅਤੇ ਦੱਖਣੀ ਦਾਕੋਟਾ ਸੂਬਿਆਂ 'ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਮੌਸਮ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਹੜ੍ਹ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ।
ਬਲੈਕ ਬਾਕਸ 'ਚ ਖੁਲਾਸਾ, ਇਥੋਪੀਅਨ ਤੇ ਲਿਓਨ ਏਅਰ ਹਾਦਸਿਆਂ 'ਚ ਹਨ ਸਮਾਨਤਾਵਾਂ
NEXT STORY