ਵਾਸ਼ਿੰਗਟਨ- ਅਮਰੀਕਾ ਨੇ ਇਕ ਵਾਰ ਫਿਰ ਚੀਨ ਨੂੰ ਆਈਨਾ ਦਿਖਾਉਂਦੇ ਹੋਏ ਤਾਈਵਾਨ ਦੇ ਪੱਖ 'ਚ ਵੱਡਾ ਕਦਮ ਚੁੱਕਿਆ ਹੈ। ਇਸ ਵਾਰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਚੀਨ ਨੂੰ ਵੱਡਾ ਝਟਕਾ ਦਿੱਦਾ ਹੈ। ਹਾਰਵਰਡ ਯੂਨੀਵਰਸਿਟੀ ਨੇ ਚੀਨੀ ਭਾਸ਼ਾ ਦੇ ਪ੍ਰੋਗਰਾਮ ਨੂੰ ਬੀਜਿੰਗ ਤੋਂ ਹਟਾ ਕੇ ਤਾਈਵਾਨ ਟਰਾਂਸਫਰ ਕਰ ਦਿੱਤਾ ਹੈ। ਇਹ ਮਾਮਲਾ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ ਕਿਉਂਕਿ ਤਾਈਵਾਨ ਨੂੰ ਚੀਨ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ। ਹਾਰਵਰਡ-ਬੀਜਿੰਗ ਦੀ ਨਿਰਦੇਸ਼ਕ ਜੇਨੀਅਫ ਲਿਊ ਨੇ ਦੱਸਿਆ ਦੀ ਚੀਨੀ ਭਾਸ਼ਾ ਪ੍ਰੋਗਰਾਮ ਨੂੰ ਬੀਜਿੰਗ ਤੋਂ ਹਟਾਉਣ ਦਾ ਸਭ ਤੋਂ ਵੱਡਾ ਕਾਰਨ ਉੱਥੋਂ ਦੇ ਅਦਾਰੇ ਦਾ ਗ਼ੈਰ-ਦੋਸਤਾਨਾ ਵਿਵਹਾਰ ਹੈ।
ਇਹ ਪ੍ਰੋਗਰਾਮ ਬੀਜਿੰਗ ਲੈਂਗਵੇਜ ਤੇ ਕਲਚਰ ਯੂਨੀਵਰਸਿਟੀ 'ਚ ਚਲਾਇਆ ਜਾਂਦਾ ਸੀ। ਹੁਣ ਇਹ ਪ੍ਰੋਗਰਾਮ ਤਾਈਵਾਨ ਦੀ ਈਵੀ ਲੀਗ ਅਮਰੀਕਨ ਯੂਨੀਵਰਸਿਟੀ ਦੇ ਲਈ ਟਰਾਂਸਫਰ ਕਰ ਦਿੱਤਾ ਗਿਆ ਹੈ। ਲਿਊ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹਾਰਵਰਡ ਦਾ ਪ੍ਰੋਗਰਾਮ ਬੀਜਿੰਗ ਜਮਾਤਾਂ ਤੇ ਹੋਸਟਲ ਦੇ ਕਾਰਨ ਪ੍ਰਭਾਵਿਤ ਹੋ ਰਿਹਾ ਸੀ। ਇਕ ਵੀ ਵਿਦਿਆਰਥੀ ਦੇ ਲਈ ਰਹਿਣ ਦਾ ਇੰਤਜ਼ਾਮ ਨਾ ਹੋਣ ਕਾਰਨ ਇਸ ਪ੍ਰੋਗਰਾਮ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਟਲ 'ਚ ਰੱਖਣਾ ਪੈ ਰਿਹਾ ਸੀ। ਹਾਰਵਰਡ ਕ੍ਰਿਮਸ ਦੀ ਰਿਪੋਰਟ ਦੇ ਮੁਤਾਬਕ ਸ਼ੀ ਜਿਨਪਿੰਗ ਦੇ ਸੱਤਾ 'ਚ ਆਉਣ ਦੇ ਬਾਅਦ ਚੀਨ 'ਚ ਅਮਰੀਕੀ ਅਦਾਰਿਆਂ ਦੇ ਪ੍ਰਤੀ ਵਿਵਹਾਰ ਖ਼ਰਾਬ ਹੋਇਆ ਹੈ।
ਅਫਰੀਕੀ ਅਰਥਵਿਵਸਥਾ ’ਤੇ ਕਬਜ਼ੇ ਦੀ ਫਿਰਾਕ ’ਚ ਚੀਨ!
NEXT STORY