ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ੁੱਕਰਵਾਰ ਨੂੰ ਲਗਾਤਾਰ ਚੌਥੀ ਵਾਰ ਫੰਡਿੰਗ ਬਿੱਲ ਪਾਸ ਨਹੀਂ ਕਰਵਾਉਣ 'ਚ ਨਾਕਾਮ ਰਹੇ, ਜਿਸ ਕਾਰਨ ਦੇਸ਼ ’ਚ ਲਗਾਤਰ ਚੌਥੇ ਦਿਨ ਵੀ ਸ਼ਟਡਾਊਨ ਜਾਰੀ ਹੈ। ਸੰਸਦ ਦੇ ਉੱਪਰਲੇ ਸਦਨ (ਸੈਨੇਟ) ’ਚ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਫੰਡਿੰਗ ਬਿੱਲ ਨੂੰ 54 ਵੋਟਾਂ ਮਿਲੀਆਂ, ਜਦਕਿ ਇਸ ਨੂੰ 60 ਵੋਟਾਂ ਦੀ ਲੋੜ ਸੀ। ਵੋਟਿੰਗ ਤੋਂ ਬਾਅਦ ਵਿਰੋਧੀ ਡੈਮੋਕ੍ਰੇਟਸ ਸੰਸਦ ਮੈਂਬਰ ਹਾਲ ਛੱਡ ਕੇ ਚਲੇ ਗਏ।
ਦਰਅਸਲ ਡੈਮੋਕ੍ਰੇਟਸ ਚਾਹੁੰਦੇ ਹਨ ਕਿ ਕੋਵਿਡ ਦੌਰਾਨ ਦਿੱਤੀ ਗਈ ਟੈਕਸ ਕ੍ਰੈਡਿਟਸ (ਹੈਲਥ ਕੇਅਰ ਸਬਸਿਡੀ) ਵਧਾਈ ਜਾਵੇ, ਤਾਂ ਜੋ ਲੱਖਾਂ ਅਮਰੀਕੀਆਂ ਨੂੰ ਸਸਤਾ ਸਿਹਤ ਬੀਮਾ ਮਿਲ ਸਕੇ। ਅਮਰੀਕਾ ’ਚ ਮੰਗਲਵਾਰ ਨੂੰ ਵੋਟਿੰਗ ਤੋਂ ਬਾਅਦ ਬੁੱਧਵਾਰ ਤੋਂ ਸ਼ਟਡਾਊਨ ਲਾਗੂ ਹੋਇਆ ਸੀ। ਇੱਥੇ ਸਰਕਾਰੀ ਅਦਾਰੇ ਫਿਲਹਾਲ ਬੰਦ ਹਨ। ਸੈਨੇਟ ’ਚ ਸੋਮਵਾਰ ਤੋਂ ਪਹਿਲਾਂ ਕੋਈ ਵੋਟਿੰਗ ਨਹੀਂ ਕਰੇਗਾ। ਪ੍ਰਤੀਨਿਧੀ ਸਭਾ (ਹੇਠਲੇ ਸਦਨ) ਵਿਚ ਅਗਲੇ ਹਫ਼ਤੇ ਹੋਣ ਵਾਲੀ ਸਾਰੀ ਵੋਟਿੰਗ ਵੀ 14 ਅਕਤੂਬਰ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਵਿਚ ਸ਼ਟਡਾਊਨ ਹੁਣ 14 ਅਕਤੂਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਦੌਰਾਨ ਅਮਰੀਕੀ ਸਰਕਾਰ ਨੇ ਲੱਗਭਗ 750,000 ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਇਨ੍ਹਾਂ ’ਚੋਂ 3 ਲੱਖ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਬਿੱਲ ਪਾਸ ਹੋਣ ਲਈ ਡੈਮੋਕ੍ਰੇਟਸ ਦਾ ਸਮਰਥਨ ਜ਼ਰੂਰੀ
100 ਮੈਂਬਰੀ ਸੈਨੇਟ ਵਿਚ 53 ਰਿਪਬਲਿਕਨ ਅਤੇ 47 ਡੈਮੋਕ੍ਰੇਟਸ ਹਨ। 2 ਆਜ਼ਾਦ ਸੰਸਦ ਮੈਂਬਰ ਪਹਿਲਾਂ ਹੀ ਬਿੱਲ ਦਾ ਸਮਰਥਨ ਕਰ ਚੁੱਕੇ ਹਨ। ਰਿਪਬਲਿਕਨ ਪਾਰਟੀ ਲਈ ਡੈਮੋਕ੍ਰੇਟਸ ਦਾ ਸਮਰਥਨ ਜ਼ਰੂਰੀ ਹੈ ਪਰ ਫਿਲਹਾਲ ਬਿੱਲ ਦੇ ਪੱਖ ’ਚ ਵੋਟ ਪਾਉਣ ਲਈ ਤਿਆਰ ਨਹੀਂ ਹਨ। ਰਿਪਬਲਿਕਨ ਨੇਤਾ ਜਾਨ ਥਿਊਨ ਨੇ ਦੋਸ਼ ਲਾਇਆ ਹੈ ਕਿ ਡੈਮੋਕ੍ਰੇਟਸ ਨੇ ਕੱਟੜ ਸਮਰਥਕਾਂ ਦੇ ਦਬਾਅ ’ਚ ਆ ਕੇ ਸਰਕਾਰ ਨੂੰ ਬੰਦ ਕਰ ਦਿੱਤਾ। ਫੌਜੀ, ਸਰਹੱਦੀ ਏਜੰਟ ਅਤੇ ਏਅਰ ਟ੍ਰੈਫਿਕ ਕੰਟਰੋਲਰ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ। ਉਥੇ ਹੀ ਡੈਮੋਕ੍ਰੇਟਿਕ ਨੇਤਾ ਚੱਕ ਸ਼ੂਮਰ ਕਹਿ ਚੁੱਕੇ ਹਨ ਕਿ ਟਰੰਪ ਅਮਰੀਕਾ ਦੇ ਹੈਲਥ ਕੇਅਰ ਪ੍ਰੋਗਰਾਮ ਨੂੰ ਸੁਰੱਖਿਅਤ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਸ਼ਟਡਾਊਨ ਲਈ ਜ਼ਿੰਮੇਵਾਰ ਹਨ।
ਅਮਰੀਕਾ ’ਚ ਖਰਚ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ
ਅਮਰੀਕਾ ’ਚ ਖਰਚ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਇਹ ਅਸਲ ਵਿਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ, ਜਿਸ ਦੌਰਾਨ ਉਹ ਆਪਣੇ ਖਰਚਿਆਂ ਅਤੇ ਬਜਟ ਦੀ ਯੋਜਨਾ ਬਣਾਉਂਦੀ ਹੈ। ਇਸ ਦੌਰਾਨ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਪੈਸਾ ਕਿੱਥੇ ਨਿਵੇਸ਼ ਕਰਨਾ ਹੈ, ਜਿਵੇਂ ਕਿ ਫੌਜ, ਸਿਹਤ ਜਾਂ ਸਿੱਖਿਆ ਵਿਚ। ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ, ਤਾਂ ਸਰਕਾਰੀ ਕੰਮਕਾਜ ਬੰਦ ਹੋ ਜਾਂਦਾ ਹੈ। ਇਸ ਨੂੰ ਸ਼ਟਡਾਊਨ ਕਿਹਾ ਜਾਂਦਾ ਹੈ।
ਅਮਰੀਕਾ ’ਚ ਸਰਕਾਰੀ ਸ਼ਟਡਾਊਨ ਲੱਗਣ ਤੋਂ ਬਾਅਦ ਹੁਣ ਸਰਕਾਰ ਕੋਲ ਖਰਚਣ ਲਈ ਪੈਸਾ ਨਹੀਂ ਹੋਵੇਗਾ। ਇਸ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਖਰਚੇ ਰੁਕ ਜਾਣਗੇ। ਸ਼ਟਡਾਊਨ ਹੋਣ ਨਾਲ ਅਮਰੀਕੀ ਸਰਕਾਰ ਨੂੰ ਆਪਣੇ ਖਰਚਿਆਂ ਵਿਚ ਕਟੌਤੀ ਕਰਨੀ ਹੋਵੇਗੀ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ, ਸਰਹੱਦੀ ਸੁਰੱਖਿਆ ਅਤੇ ਹਵਾਈ ਸੇਵਾਵਾਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ- 5 ਦਿਨਾਂ 'ਚ 19 ਮੌਤਾਂ ਮਗਰੋਂ ਆਖ਼ਿਰਕਾਰ ਖ਼ਤਮ ਹੋਇਆ PoK 'ਚ ਹਿੰਸਕ ਪ੍ਰਦਰਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5 ਦਿਨਾਂ 'ਚ 19 ਮੌਤਾਂ ਮਗਰੋਂ ਆਖ਼ਿਰਕਾਰ ਖ਼ਤਮ ਹੋਇਆ PoK 'ਚ ਹਿੰਸਕ ਪ੍ਰਦਰਸ਼ਨ
NEXT STORY