ਇਸਲਾਮਾਬਾਦ/ਗੁਰਦਾਸਪੁਰ (ਇੰਟ./ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ 5 ਦਿਨਾਂ ਤੋਂ ਚੱਲਦਾ ਆ ਰਿਹਾ ਹਿੰਸਕ ਪ੍ਰਦਰਸ਼ਨ ਸ਼ਨੀਵਾਰ ਨੂੰ ਆਖ਼ਿਰਕਾਰ ਖ਼ਤਮ ਹੋ ਗਿਆ। ਪਾਕਿਸਤਾਨ ਸਰਕਾਰ ਅਤੇ ਜੰਮੂ-ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ ਵਿਚਾਲੇ ਸਮਝੌਤਾ ਹੋ ਗਿਆ ਹੈ।
ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੀਆਂ 38 ’ਚੋਂ 21 ਮੰਗਾਂ ਨੂੰ ਮੰਨ ਲਿਆ ਹੈ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ’ਚ ਘੱਟੋ-ਘੱਟ 19 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਜ਼ਖਮੀ ਹੋਏ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲਾਤ ਵਿਗੜਨ ’ਤੇ ਬੁੱਧਵਾਰ ਨੂੰ ਪੀ.ਓ.ਕੇ. ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਇਕ ਵਫ਼ਦ ਭੇਜਿਆ ਸੀ। ਇਸ ’ਚ ਸਾਬਕਾ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਵੀ ਸ਼ਾਮਲ ਸਨ। ਪਾਕਿਸਤਾਨੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਇਕ ਕਮੇਟੀ ਬਣਾਈ ਸੀ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਦੂਜੇ ਪਾਸੇ, ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਪਾਕਿਸਤਾਨੀ ਫੌਜ ਮੁਖੀ ਵਿਚਾਲੇ ਵਿਵਾਦ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਸ਼ਾਹਬਾਜ਼ ਸ਼ਰੀਫ਼ ਪੀ.ਓ.ਕੇ. ਦਾ ਹੱਲ ਗੱਲਬਾਤ ਨਾਲ, ਜਦਕਿ ਫੌਜ ਮੁਖੀ ਆਸਿਮ ਮੁਨੀਰ ਫੌਜੀ ਤਾਕਤ ਦੇ ਪੱਖ ’ਚ ਹਨ ਕਿਉਂਕਿ ਆਸਿਮ ਮੁਨੀਰ ਪੀ.ਓ.ਕੇ. ਦੀ ਸਮੱਸਿਆ ਨੂੰ ਪੀ.ਓ.ਕੇ. ਦੇ ਲੋਕਾਂ ਦੀ ਬਜਾਏ ਭਾਰਤ ਵੱਲੋਂ ਪੈਦਾ ਕੀਤੀ ਗਈ ਸਮੱਸਿਆ ਦੱਸ ਰਹੇ ਹਨ।
ਉਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਗੱਲਬਾਤ ਦੀ ਭਾਸ਼ਾ ਨਹੀਂ ਸਮਝਦੇ ਅਤੇ ਇਸ ਮੁੱਦੇ ਨੂੰ ਵਾਰ-ਵਾਰ ਹੱਲ ਕਰਨਾ ਮੁਸ਼ਕਲ ਸੀ। ਇਸ ਲਈ ਸਖਤੀ ਦੀ ਵਰਤੋਂ ਕੀਤੀ ਜਾਵੇ, ਜਦਕਿ ਸ਼ਾਹਬਾਜ਼ ਨੇ ਆਸਿਮ ਮੁਨੀਰ ਨੂੰ ਵਿਸ਼ਵਾਸ ’ਚ ਲਏ ਬਿਨਾਂ ਹੀ ਵਫਦ ਨੂੰ ਗੱਲਬਾਤ ਲਈ ਮੁਜ਼ੱਫਰਾਬਾਦ ਭੇਜ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਧਰਤੀ; 6.0 ਰਹੀ ਤੀਬਰਤਾ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ
NEXT STORY