ਵਾਸ਼ਿੰਗਟਨ— ਸੀਰੀਆ ਦੇ ਕੁਰਦਾਂ ਵਲੋਂ ਫੜ੍ਹ ਕੇ ਰੱਖੇ ਗਏ ਦੋ ਪ੍ਰਮੁੱਖ ਜਿਹਾਦੀਆਂ ਨੂੰ ਅਮਰੀਕਾ ਨੇ ਹਿਰਾਸਤ 'ਚ ਲੈ ਲਿਆ ਹੈ ਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਇਕ ਰੱਖਿਆ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਬਰਾਂ ਮੁਤਾਬਕ ਉਨ੍ਹਾਂ ਦੀ ਪਛਾਣ ਬ੍ਰਿਟਿਸ਼ ਲੜਾਕਿਆਂ 'ਦ ਬੀਟਲਸ' ਦੇ ਰੂਪ 'ਚ ਹੋਈ ਹੈ। ਅਮਰੀਕਾ ਨੇ ਇਸਲਾਮਿਕ ਸਟੇਟ ਸਮੂਹ ਦਾ ਮੁਕਾਬਲਾ ਕਰਨ ਲਈ ਸੀਰੀਆਈ ਕੁਰਦ ਬਲਾਂ ਦੇ ਨਾਲ ਗਠਜੋੜ ਕੀਤਾ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਨੇ ਪੂਰਬ-ਉੱਤਰ ਸੀਰੀਆ 'ਚ ਕੁਰਦਾਂ ਦੇ ਕੰਟਰੋਲ ਵਾਲੇ ਇਲਾਕਿਆਂ 'ਚ ਬੁੱਧਵਾਰ ਨੂੰ ਹਵਾਈ ਹਮਲੇ ਕੀਤੇ, ਜਿਸ ਨਾਲ ਹੁਣ ਜ਼ਮੀਨ 'ਤੇ ਵੀ ਸੰਘਰਸ਼ ਹੋਣ ਦੇ ਆਸਾਰ ਬਣ ਗਏ ਹਨ। ਇਕ ਰੱਖਿਆ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਇਸਲਾਮਿਕ ਸਟੇਟ ਸਮੂਹ ਤੇ ਕੁਰਦ ਅਗਵਾਈ ਵਾਲੀ ਸੀਰੀਅਨ ਡੈਮੋਕ੍ਰੇਟਿਕ ਫੋਰਸਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਅਸੀਂ ਐੱਸ.ਡੀ.ਐੱਫ. ਤੋਂ ਇਸਲਾਮਿਕ ਸਟੇਟ ਦੇ 2 ਲੜਾਕਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਸੀਰੀਅਨ ਡੈਮੋਕ੍ਰੇਟਿਕ ਫੋਰਸਸ ਨੇ ਦੋਵਾਂ ਜਿਹਾਦੀਆਂ ਨੂੰ ਫੜਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਸੀਰੀਆ ਤੋਂ ਬਾਹਰ ਲਿਜਾਇਆ ਗਿਆ ਤੇ ਉਹ ਸੁਰੱਖਿਅਤ ਸਥਾਨ 'ਤੇ ਹਨ। ਉਨ੍ਹਾਂ ਨੇ ਥਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਗੀ ਦੇ ਕਾਨੂੰਨ ਤਹਿਤ ਫੌਜੀ ਹਿਰਾਸਤ 'ਚ ਰੱਖਿਆ ਗਿਆ ਹੈ।
ਆਸਟ੍ਰੇਲੀਆ : 6 ਸਾਲ ਬਾਅਦ ਵੀ ਨਹੀਂ ਸੁਲਝ ਸਕਿਆ ਪੰਜਾਬਣ ਦੀ ਮੌਤ ਦਾ ਰਹੱਸ
NEXT STORY