ਸਿਡਨੀ/ਬੀਜਿੰਗ (ਬਿਊਰੋ): ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਚੀਨ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਇਕ ਸੁਰੱਖਿਆ ਹਿੱਸੇਦਾਰੀ AUKUS ਦੀ ਸਥਾਪਨਾ ਕੀਤੀ ਹੈ। ਇਸ ਪ੍ਰਾਜੈਕਟ ਦੇ ਤਹਿਤ ਤਿੰਨੇ ਦੇਸ਼ ਮਿਲ ਕੇ ਆਸਟ੍ਰੇਲੀਆ ਵਿਚ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਨਿਰਮਾਣ ਕਰਨਗੇ। ਇਸ ਪਾਰਟਨਰਸ਼ਿਪ ਦੇ ਬਾਅਦ ਚੀਨ ਕਾਫੀ ਭੜਕ ਗਿਆ ਹੈ। ਚੀਨ ਦੇ ਵਾਸ਼ਿੰਗਟਨ ਦੂਤਾਵਾਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੁਝ ਦੇਸ਼ਾਂ ਨੂੰ 'ਸ਼ੀਤ ਯੁੱਧ ਵਾਲੀ ਮਾਨਸਿਕਤਾ' ਨਾਲ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।
ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਪੇਂਗਯੂ ਨੇ ਕਿਹਾ ਕਿ ਇਹਨਾਂ ਦੇਸ਼ਾਂ ਨੰ ਤੀਜੇ ਪੱਖ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਜਾਂ ਨੁਕਸਾਨ ਪਹੁੰਚਾਉਣ ਵਾਲੇ ਬਾਈਕਾਟ ਬਲਾਕ ਨਹੀਂ ਬਣਨਾ ਚਾਹੀਦਾ। ਇਸ ਨਾਲ ਹੋਰ ਕੁਝ ਨਹੀਂ ਸਿਰਫ ਸ਼ੀਤ ਯੁੱਧ ਨੂੰ ਵਧਾਵਾ ਮਿਲੇਗਾ। ਚੀਨ ਪਹਿਲਾਂ ਹੀ ਅਮਰੀਕਾ ਵਿਚ ਹੋਣ ਜਾ ਰਹੇ ਕਵਾਡ ਸੰਮੇਲਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕਾ ਹੈ। ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਵੀਡੀਓ ਕਾਨਫਰੰਸ ਜ਼ਰੀਏ ਸੰਯੁਕਤ ਰੂਪ ਨਾਲ ਇਸ ਪ੍ਰਾਜੈਕਟ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰਾਜੈਕਟ ਦਾ ਨਾਮ AUKUS ਹੈ। ਮੌਰੀਸਨ ਨੇ ਕਿਹਾ ਕਿ ਤਿੰਨੇ ਦੇਸ਼ਾਂ ਦੀਆਂ ਟੀਮਾਂ ਆਉਣ ਵਾਲੇ ਡੇਢ ਸਾਲ ਵਿਚ ਇਕ ਸੰਯੁਕਤ ਯੋਜਨਾ ਤਿਆਰ ਕਰਨਗੀਆਂ। ਇਸ ਯੋਜਨਾ ਦੇ ਤਹਿਤ ਆਸਟ੍ਰੇਲੀਆ ਦੀ ਪਰਮਾਣੂ ਸੰਚਾਲਿਤ ਪਣਡੁੱਬੀ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਜਾਵੇਗਾ। ਆਸਟ੍ਰੇਲੀਆ ਦੁਨੀਆ ਦਾ 7ਵਾਂ ਅਜਿਹਾ ਦੇਸ਼ ਹੋਵੇਗਾ ਜਿਸ ਕੋਲ ਪਰਮਾਣੂ ਰਿਐਕਟਰਾਂ ਵੱਲੋਂ ਸੰਚਾਲਿਤ ਪਣਡੁੱਬੀਆਂ ਹੋਣਗੀਆਂ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਚੀਨੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਦਿੱਤਾ ਖੁੱਲ੍ਹਾ ਸੱਦਾ
ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਦੇ ਇਸ ਪ੍ਰਾਜੈਕਟ ਦੇ ਆਲੋਚਕਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਸਮਝੌਤੇ ਦੇ ਬਾਅਦ ਕੁਝ ਦੇਸ਼ ਪਰਮਾਣੂ ਗੈਰ ਪ੍ਰਸਾਰ ਸੰਧੀ (ਐੱਨ.ਪੀ.ਟੀ.) ਦੇ ਲੂਪਹੋਲ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਅਸਲ ਵਿਚ ਐੱਨ.ਪੀ.ਟੀ. ਗੈਰ ਪਰਮਾਣੂ ਹਥਿਆਰ ਵਾਲੇ ਦੇਸ਼ਾਂ ਨੂੰ ਪਰਮਾਣੂ ਹਥਿਆਰ ਸੰਚਾਲਿਤ ਪਣਡੁੱਬੀਆਂ ਦਾ ਨਿਰਮਾਣ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਇਸ ਨਾਲ ਕਿਸੇ ਵੀ ਦੇਸ਼ ਲਈ ਪਰਮਾਣੂ ਹਥਿਆਰ ਬਣਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਐੱਨ.ਪੀ.ਟੀ. ਦਾ ਪਾਲਣ ਕਰੇਗੀ ਆਸਟ੍ਰੇਲੀਅਨ ਸਰਕਾਰ
ਐੱਨ.ਪੀ.ਟੀ. ਦੇ ਇਸ ਲੂਪਹੋਲ ਦਾ ਫਾਇਦਾ ਚੁੱਕ ਕੇ ਆਸਟ੍ਰੇਲੀਆ ਪਰਮਾਣੂ ਹਥਿਆਰ ਬਣਾ ਸਕਦਾ ਹੈ ਅਤੇ ਆਪਣੀ ਮਿਲਟਰੀ ਸਮਰੱਥਾ ਵਿਚ ਵਾਧਾ ਕਰ ਸਕਦਾ ਹੈ। ਭਾਵੇਂਕਿ ਆਸਟ੍ਰੇਲੀਈ ਪ੍ਰਸ਼ਾਸਨ ਨੇ ਲਗਾਤਾਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਉਹਨਾਂ ਦਾ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਪਰਮਾਣੂ ਗੈਰ ਪ੍ਰਸਾਰ ਸੰਧੀ (ਐੱਨ.ਪੀ.ਟੀ.) ਦਾ ਹਾ ਪਾਲਣ ਕਰਨਗੇ। ਭਾਵੇਂਕਿ ਕੁਝ ਰਿਪੋਰਟਾਂ ਮੁਤਾਬਕ ਆਸਟ੍ਰੇਲੀਆਈ ਸਰਕਾਰ ਦਾ ਅਮਰੀਕਾ ਅਤੇ ਬ੍ਰਿਟੇਨ ਨਾਲ ਮਿਲ ਕੇ ਇਹ ਕਦਮ ਵੀ ਪਰਮਾਣੂ ਹਥਿਆਰਾਂ ਦੇ ਪ੍ਰਸਾਰ ਨੂੰ ਵਧਾਵਾ ਦੇਣ ਦਾ ਕੰਮ ਕਰ ਸਕਦਾ ਹੈ।
ਕਾਰਨੇਗੀ ਐਂਡੋਮੇਂਟ ਫੌਰ ਇੰਟਰਨੈਸ਼ਨਲ ਪੀਸ ਵਿਚ ਪਰਮਾਣੂ ਨੀਤੀ ਪ੍ਰੋਗਰਾਮ ਦੇ ਕੋ-ਚੇਅਰਮੈਨ ਜੇਮਜ਼ ਐਕਟਨ ਨੇ ਇਸ ਮਾਮਲੇ ਵਿਚ ਗੱਲ ਕਰਦਿਆਂ ਕਿਹਾ,''ਮੇਰੀ ਚਿੰਤਾ ਇਹ ਨਹੀਂ ਹੈ ਕਿ ਆਸਟ੍ਰੇਲੀਆ ਪਰਮਾਣੂ ਸਮਗੱਰੀ ਦੀ ਦੁਰਵਰਤੋਂ ਕਰੇਗਾ ਅਤੇ ਲੂਪਹੋਲ ਦਾ ਫਾਇਦਾ ਚੁੱਕ ਕੇ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਮੇਰੀ ਚਿੰਤਾ ਇਹ ਹੈ ਕਿ ਇਹ ਇਕ ਖਤਰਨਾਕ ਮਿਸਾਲ ਕਾਇਮ ਕਰ ਸਕਦਾ ਹੈ ਉਹਨਾਂ ਦੇਸ਼ਾਂ ਲਈ ਜੋ ਇਸ ਖਾਮੀ ਦੀ ਦੁਰਵਰਤੋਂ ਕਰ ਸਕਦੇ ਹਨ। ਈਰਾਨ ਇਸ ਮਾਮਲੇ ਵਿਚ ਇਕ ਖਾਸ ਉਦਾਹਰਨ ਹੈ।''
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਚੀਨੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਦਿੱਤਾ ਖੁੱਲ੍ਹਾ ਸੱਦਾ
NEXT STORY